ਪੰਜਾਬ ਵਿੱਚ 2 ਮਾਰਚ ਯਾਨੀਕਿ ਐਤਵਾਰ ਨੂੰ ਹੋਈਆਂ ਨਗਰ ਕੌਂਸਲ ਡੇਰਾ ਬਾਬਾ ਨਾਨਕ, ਤਰਨ ਤਾਰਨ ਤੇ ਤਲਵਾੜਾ ਦੀਆਂ ਚੋਣਾਂ ਦਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈਆਂ। ਚੋਣਾਂ ਦੌਰਾਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (AAP) ਸਿਰਫ਼ ਨਗਰ ਕੌਂਸਲ ਡੇਰਾ ਬਾਬਾ ਨਾਨਕ ਵਿੱਚ ਸਪੱਸ਼ਟ ਬਹੁਮਤ ਹਾਸਲ ਕਰ ਸਕੀ ਹੈ। ਦੂਜੇ ਪਾਸੇ ਨਗਰ ਕੌਂਸਲ ਤਰਨ ਤਾਰਨ ਤੇ ਤਲਵਾੜਾ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਬਹੁਮਤ ਤੋਂ ਦੂਰ ਹਨ। ਸਿਆਸੀ ਧਿਰਾਂ ਨੇ ਨਗਰ ਕੌਂਸਲ ਤਰਨ ਤਾਰਨ ਤੇ ਤਲਵਾੜਾ ਵਿੱਚ ਪ੍ਰਧਾਨ ਬਣਾਉਣ ਲਈ ਜੋੜ-ਤੋੜ ਕਰਨਾ ਹੁਣੇ ਤੋਂ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਤਰਨ ਤਾਰਨ ਦੇ ਵਾਰਡ ਨੰਬਰ 3 ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ, ਜਿੱਥੇ 4 ਮਾਰਚ ਨੂੰ ਵੋਟਾਂ ਪੈਣਗੀਆਂ।


ਹੋਰ ਪੜ੍ਹੋ : ਮਹਿਲਾਵਾਂ ਲਈ ਖੁਸ਼ੀ ਦੀ ਖਬਰ! ਦਿੱਲੀ 'ਚ 8 ਮਾਰਚ ਨੂੰ ਸਰਕਾਰ ਕਰ ਸਕਦੀ ਖਾਤੇ 'ਚ ਪੈਸੇ ਭੇਜਣ ਦੀ ਸ਼ੁਰੂਆਤ



ਜਾਣੋ ਕਿੰਨੇ ਫੀਸਦੀ ਰਹੀ ਵੋਟਿੰਗ


ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ 13 ਵਾਰਡਾਂ ਲਈ 73.50 ਫ਼ੀਸਦ ਵੋਟਾਂ ਪਈਆਂ। 13 ਵਾਰਡਾਂ ਵਿੱਚੋਂ ਸੱਤਾਧਾਰੀ ਧਿਰ AAP ਨੇ 9 ਅਤੇ ਕਾਂਗਰਸ ਨੇ 4 ਵਾਰਡਾਂ ’ਤੇ ਜਿੱਤ ਹਾਸਲ ਕੀਤੀ। ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਨਗਰ ਕੌਂਸਲ ਤਲਵਾੜਾ ਦੇ 13 ਵਾਰਡਾਂ ਲਈ 61.31 ਫ਼ੀਸਦ ਵੋਟਾਂ ਪਈਆਂ। ਇੱਥੇ ‘ਆਪ’ ਨੇ 6, ਕਾਂਗਰਸ ਨੇ 6 ਅਤੇ ਭਾਜਪਾ ਨੇ ਇਕ ਵਾਰਡ ਵਿੱਚ ਜਿੱਤ ਹਾਸਲ ਕੀਤੀ।


ਇੱਥੇ ਇਸ ਵਜ੍ਹਾ ਕਰਕੇ ਮੁਲਤਵੀ ਕਰਨੀ ਪਈ ਵੋਟਿੰਗ


ਨਗਰ ਕੌਂਸਲ ਤਰਨ ਤਾਰਨ ਦੇ 25 ਵਾਰਡਾਂ ’ਤੇ ਅੱਜ ਵੋਟਾਂ ਪਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ-3 ਵਿੱਚ ਈਵੀਐੱਮ ’ਤੇ ਭਾਜਪਾ ਉਮੀਦਵਾਰ ਦੇ ਨਾਂ ਸਾਹਮਣੇ ਪਾਰਟੀ ਦਾ ਚੋਣ ਨਿਸ਼ਾਨ ਗਲਤ ਛਪਣ ਕਰਕੇ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਹੈ, ਜਿੱਥੇ 4 ਮਾਰਚ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ। ਇਸ ਮਗਰੋਂ ਹੀ ਨਤੀਜੇ ਐਲਾਨੇ ਜਾਣਗੇ। ਅੱਜ 24 ਵਾਰਡਾਂ ਵਿੱਚ 54.06 ਫ਼ੀਸਦ ਵੋਟਾਂ ਪਈਆਂ। ਇੱਥੇ ‘ਆਪ’ ਨੇ 8, ਕਾਂਗਰਸ ਨੇ 3 ਅਤੇ 13 ਵਾਰਡਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇੱਥੇ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਲਈ ਸਿਆਸੀ ਪਾਰਟੀਆਂ ਦੀ ਟੇਕ ਆਜ਼ਾਦ ਉਮੀਦਵਾਰਾਂ ’ਤੇ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।