ਚੰਡੀਗੜ੍ਹ: ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਤੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਹਾਸਲ ਕਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਬਰ ਘਰੋਂ ਰੁਜ਼ਗਾਰ ਖੋਹਣ ਲੱਗੇ ਹੋਏ ਹਨ। ਇਸ ਦੀ ਮਿਸਲਾ ਪੰਜਾਬ ਦੇ ਟਰੱਕ, ਟੈਂਪੂ, ਟਰਾਲਾ ਅਪਰੇਟਰ ਹਨ। ਇਹ ਇਲਜ਼ਾਮ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲਾਏ ਹਨ।
ਚੀਮਾ ਨੇ ਕਿਹਾ ਕਿ ਕੈਪਟਨ ਦੇ ਤੁਗ਼ਲਕੀ ਫ਼ੈਸਲਿਆਂ ਨੇ ਸੂਬੇ ਦੇ ਹਜ਼ਾਰਾਂ ਟਰੱਕ ਅਪਰੇਟਰਾਂ ਨੂੰ ਘਰਾਂ 'ਚ ਬੈਠਾ ਦਿੱਤਾ ਹੈ। ਟਰੱਕ ਯੂਨੀਅਨਾਂ ਸਬੰਧੀ ਆਪ ਮੁਹਾਰੇ ਫ਼ੈਸਲੇ ਨੇ ਇੱਕ ਲੱਖ ਤੋਂ ਵੱਧ ਪਰਿਵਾਰਾਂ ਦੀ ਰੋਟੀ ਖੋਹ ਲਈ ਹੈ। ਸੂਬੇ ਭਰ ਦੇ ਕਰੀਬ ਇੱਕ ਲੱਖ ਟਰੱਕਾਂ 'ਚ 30 ਹਜ਼ਾਰ ਟਰੱਕ ਲੋਹੇ ਦੇ ਭਾਅ ਕਬਾੜੀਆਂ ਨੂੰ ਵਿਕ ਚੁੱਕੇ ਹਨ। ਚੀਮਾ ਨੇ ਕਿਹਾ ਕਿ ਪੰਜਾਬ ਟਰੱਕ ਅਪਰੇਟਰ ਯੂਨੀਅਨ ਵੱਲੋਂ ਇਕੱਤਰ ਇਹ ਅੰਕੜਾ ਵਧਾ ਕੇ ਨਹੀਂ ਸਗੋਂ ਘਟਾ ਕੇ ਪੇਸ਼ ਕੀਤਾ ਗਿਆ ਹੈ ਜਦਕਿ ਅਸਲੀਅਤ ਇਸ ਤੋਂ ਵੀ ਜ਼ਿਆਦਾ ਕੌੜੀ ਹੈ।
ਚੀਮਾ ਨੇ ਕਿਹਾ ਕਿ ਬਤੌਰ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਕੋਲ ਨਾ ਸਿਰਫ ਟਰੱਕ ਯੂਨੀਅਨ ਅਪਰੇਟਰ ਸਗੋਂ ਟੈਂਪੂ ਯੂਨੀਅਨ, ਕੈਂਟਰ ਯੂਨੀਅਨ, ਟਰਾਲਾ ਯੂਨੀਅਨਾਂ, ਟਰੈਕਟਰ ਯੂਨੀਅਨਾਂ ਸਮੇਤ ਮਿੰਨੀ ਬੱਸ ਆਪ੍ਰੇਟਰਜ਼ ਵੱਡੀ ਗਿਣਤੀ 'ਚ ਆਪਣਾ ਦੁੱਖ ਰੋ ਕੇ ਜਾਂਦੇ ਹਨ, ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਇਸ ਵਿਧਾਨ ਸਭਾ ਸੈਸ਼ਨ 'ਚ ਬੇਸ਼ੱਕ ਬਹੁਤ ਹੀ ਸੀਮਤ ਸਮਾਂ ਮਿਲੇਗਾ, ਪਰ ਆਮ ਆਦਮੀ ਪਾਰਟੀ ਟਰੱਕ ਅਪਰੇਟਰਾਂ ਸਮੇਤ ਬਾਕੀ ਸਾਰੇ ਟਰਾਂਸਪੋਰਟਰਾਂ ਦੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾਏਗੀ।
ਚੀਮਾ ਨੇ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਨੇ ਬਾਦਲ ਸਰਕਾਰ ਦੇ 'ਟਰਾਂਸਪੋਰਟ ਮਾਫ਼ੀਆ' ਨੂੰ ਤੋੜਨ ਦੀ ਬਜਾਏ ਹੋਰ ਤਕੜਾ ਕੀਤਾ ਹੈ। ਇਸ ਦੀ ਕੀਮਤ ਨਾ ਕੇਵਲ ਟਰੱਕ ਅਪਰੇਟਰ ਸਗੋਂ ਹਰੇਕ ਨਾਗਰਿਕ ਨੂੰ ਸਿੱਧੇ-ਅਸਿੱਧੇ ਰੂਪ 'ਚ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਟਰੱਕਾਂ ਸਮੇਤ ਸਾਰੇ ਟਰਾਂਸਪੋਰਟ ਨਾਲ ਖ਼ੁਦ ਬੈਠਕ ਕਰ ਕੇ ਉਨ੍ਹਾਂ ਦੇ ਦੁਖੜੇ ਸੁਣਨ ਤੇ ਲੋੜੀਂਦੇ ਕਦਮ ਚੁੱਕਣ ਤਾਂ ਕਿ ਟਰੱਕ ਅਪਰੇਟਰ ਵੀ ਬੇਬਸ ਹੋ ਕੇ ਕਿਸਾਨੀ ਵਾਂਗ ਕੁਰਾਹੇ ਪੈਣ ਲਈ ਮਜਬੂਰ ਨਾ ਹੋਣ।
ਘਰ-ਘਰ ਰੁਜਗਾਰ ਦਾ ਵਾਅਦਾ ਕਰ ਹਰ ਘਰੋਂ ਰੁਜਗਾਰ ਖੋਹਣ ਲੱਗੀ ਕੈਪਟਨ ਸਰਕਾਰ, ਹੁਣ ਵਿਧਾਨ ਸਭਾ 'ਚ ਘੇਰੇਗੀ 'ਆਪ'
ਏਬੀਪੀ ਸਾਂਝਾ
Updated at:
31 Jul 2019 04:53 PM (IST)
ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਤੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸੱਤਾ ਹਾਸਲ ਕਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਬਰ ਘਰੋਂ ਰੁਜ਼ਗਾਰ ਖੋਹਣ ਲੱਗੇ ਹੋਏ ਹਨ। ਇਸ ਦੀ ਮਿਸਲਾ ਪੰਜਾਬ ਦੇ ਟਰੱਕ, ਟੈਂਪੂ, ਟਰਾਲਾ ਅਪਰੇਟਰ ਹਨ। ਇਹ ਇਲਜ਼ਾਮ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲਾਏ ਹਨ।
- - - - - - - - - Advertisement - - - - - - - - -