‘AAP used Khalistani funds, votes to win Punjab, Bhagwant Mann should allow Khalistan referendum’: Banned group Sikhs for Justice warns AAP


ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 117 ਚੋਂ 92 ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਨੇ ਖਾਲਿਸਤਾਨ ਸਮਰਥਕਾਂ ਦੀ ਮਦਦ ਨਾਲ ਪੰਜਾਬ ਚੋਣਾਂ ਜਿੱਤੀਆਂ ਹਨ। SFJ ਨੇ AAP ਦੇ CM ਉਮੀਦਵਾਰ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ।


ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਗੈਰ ਪ੍ਰਚਾਰ ਅਤੇ ਬਗੈਰ ਕੈਡਰ ਤੋਂ 70 ਫੀਸਦੀ ਸੀਟਾਂ ਜਿੱਤੀਆਂ ਹਨ। 'ਆਪ' ਨੂੰ ਖਾਲਿਸਤਾਨੀ ਸਮਰਥਕਾਂ ਤੋਂ ਫੰਡ ਮਿਲਿਆ ਅਤੇ ਪਾਰਟੀ ਨੂੰ ਖਾਲਿਸਤਾਨੀ ਸਮਰਥਕਾਂ ਦਾ ਭਾਰੀ ਸਮਰਥਨ ਮਿਲਿਆ। AAP ਨੇ SFJ ਦੇ ਜਾਅਲੀ ਪੱਤਰਾਂ ਰਾਹੀਂ ਵੋਟਾਂ ਹਾਸਲ ਕੀਤੀਆਂ ਅਤੇ ਪਾਰਟੀ ਨੇ ਧੋਖੇ ਨਾਲ ਖਾਲਿਸਤਾਨ ਪੱਖੀ ਸਿੱਖਾਂ ਦੀਆਂ ਵੋਟਾਂ ਨੂੰ ਆਪਣੇ ਸਮਰਥਨ 'ਚ ਕੀਤਾ। ਸਿੱਖਸ ਫਾਰ ਜਸਟਿਸ ਨੇ ਆਪਣੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਖਾਲਿਸਤਾਨੀ ਫੰਡਿੰਗ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਮਿਲੀਆਂ ਜਿੱਥੇ ਇਸ ਨੇ ਪ੍ਰਚਾਰ ਨਹੀਂ ਕੀਤਾ।


ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ 18 ਫਰਵਰੀ ਨੂੰ ਸਿੱਖ ਫਾਰ ਜਸਟਿਸ ਨੇ ਇੱਕ ਲੈਟਰ ਲਿੱਖ ਕੇ ਧਮਾਕਾ ਕੀਤਾ। ਇਸ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਗਿਆ।


'ਕੇਜਰੀਵਾਲ-ਭਗਵੰਤ ਖਾਲਿਸਤਾਨ ਪੱਖੀ'


ਭਾਰਤ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਪੱਤਰ ਵਿੱਚ ਕਿਹਾ ਸੀ ਕਿ ‘ਆਪ’ ਦਾ ਸਮਰਥਨ ਕਰਨ ਵਾਲੀ ਫਰਜ਼ੀ ਚਿੱਠੀ ਵਾਇਰਲ ਹੋਣ ਤੋਂ ਬਾਅਦ ‘ਆਪ’ ਆਗੂ ਰਾਘਵ ਚੱਢਾ ਨੇ ਗੁਰਪਤਵੰਤ ਪੰਨੂ ਨੂੰ ਫੋਨ ਕੀਤਾ ਸੀ। ਪੰਨੂ ਮੁਤਾਬਕ ਰਾਘਵ ਚੱਢਾ ਨੇ ਉਨ੍ਹਾਂ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਖਾਲਿਸਤਾਨ ਰੈਫਰੈਂਡਮ ਦਾ ਸਮਰਥਨ ਕਰਦੇ ਹਨ।


ਇਸ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੀ ਇੱਕ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਿੱਖ ਫਾਰ ਜਸਟਿਸ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸਮਰਥਨ ਕਰਦੀ ਹੈ। ਇਸ ਦੇ ਨਾਲ ਹੀ ਪੱਤਰ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਥੇਬੰਦੀ ਨੇ ਵੀ ਭਗਵੰਤ ਮਾਨ ਨੂੰ ‘ਆਪ’ ਦਾ ਮੁੱਖ ਮੰਤਰੀ ਚਿਹਰਾ ਬਣਾਉਣ ਲਈ ਆਪਣਾ ਸਮਰਥਨ ਦਿੱਤਾ ਹੈ, ਜਿਸ ਨੂੰ SFJ ਨੇ ਗਲਤ ਦੱਸਿਆ ਸੀ।


ਇਹ ਵੀ ਪੜ੍ਹੋ: Election 2022: ਜਾਣੋ ਉਨ੍ਹਾਂ ਸੀਟਾਂ ਬਾਰੇ ਜਿੱਥੇ 1000 ਤੋਂ ਘੱਟ ਵੋਟਾਂ ਨਾਲ ਹੋਇਆ ਹਾਰ ਅਤੇ ਜਿੱਤ ਦਾ ਫੈਸਲਾ