ਨਵੀਂ ਦਿੱਲੀ: ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਬਿਗਲ ਵੱਜ ਚੁੱਕਾ ਹੈ। ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੱਕ ਸਾਰੀਆਂ ਪਾਰਟੀਆਂ ਸੂਬੇ ਵਿੱਚ ਆਪਣਾ ਆਧਾਰ ਹੋਰ ਮਜ਼ਬੂਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਮੁੱਖ ਮੰਤਰੀ ਅਹੁਦੇ ਦੀ ਚੋਣ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਮੂਡ ਕਿੰਨਾ ਬਦਲਿਆ ਹੈ, ਇਹ ਏਬੀਪੀ ਸੀ ਵੋਟਰ ਦੇ ਸਰਵੇਖਣ ਵਿੱਚ ਦੱਸਿਆ ਗਿਆ ਹੈ। ਸਰਵੇ ਮੁਤਾਬਕ ਚਰਨਜੀਤ ਚੰਨੀ ਪੰਜਾਬ ਵਿੱਚ ਸੀਐਮ ਲਈ ਪਹਿਲੀ ਪਸੰਦ ਬਣੇ ਹੋਏ ਹਨ।
ਕਰੀਬ 33 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਚਰਨਜੀਤ ਚੰਨੀ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ 24 ਫੀਸਦੀ ਲੋਕ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਸੂਬੇ ਦਾ ਮੁੱਖ ਮੰਤਰੀ ਬਣੇ।17 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਸੂਬੇ ਦਾ ਅਗਲਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ।
ਪੰਜਾਬ 'ਚ ਮੁੱਖ ਮੰਤਰੀ ਦੀ ਚੋਣ ਕੌਣ?
C-ਵੋਟਰ ਸਰਵੇਅ
ਕੈਪਟਨ ਅਮਰਿੰਦਰ - 2%
ਸੁਖਬੀਰ ਬਾਦਲ - 17%
ਅਰਵਿੰਦ ਕੇਜਰੀਵਾਲ - 24%
ਚਰਨਜੀਤ ਚੰਨੀ - 33%
ਨਵਜੋਤ ਸਿੰਘ ਸਿੱਧੂ - 5%
ਭਗਵੰਤ ਮਾਨ -13%
ਹੋਰ - 6%
ਪੰਜਾਬ 'ਚ ਮੁੱਖ ਮੰਤਰੀ ਦੀ ਚੋਣ ਕੌਣ?
ਨਵੰਬਰ - ਅੱਜ
ਕੈਪਟਨ ਅਮਰਿੰਦਰ- 7% 2%
ਸੁਖਬੀਰ ਬਾਦਲ - 16% 17%
ਅਰਵਿੰਦ ਕੇਜਰੀਵਾਲ - 21% 24%
ਚਰਨਜੀਤ ਚੰਨੀ - 31% 33%
ਨਵਜੋਤ ਸਿੰਘ ਸਿੱਧੂ- 5% 5%
ਭਗਵੰਤ ਮਾਨ - 14% 13%
ਹੋਰ - 6% 6%
ਨੋਟ: ਅਗਲੇ ਕੁਝ ਦਿਨਾਂ ਵਿੱਚ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਚੋਣਾਵੀ ਰਾਜਾਂ ਵਿੱਚ ਸਿਆਸੀ ਪਾਰਾ ਸਿੱਖਰਾਂ 'ਤੇ ਹੈ। ਏਬੀਪੀ ਨਿਊਜ਼ ਲਈ, ਸੀ ਵੋਟਰ ਨੇ ਚੋਣ ਰਾਜਾਂ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਹੈ। 5 ਰਾਜਾਂ ਦੇ ਇਸ ਸਭ ਤੋਂ ਵੱਡੇ ਸਰਵੇਖਣ ਵਿੱਚ 92 ਹਜ਼ਾਰ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ ਹੈ। ਚੋਣ ਵਾਲੇ ਰਾਜਾਂ ਦੀਆਂ ਸਾਰੀਆਂ 690 ਵਿਧਾਨ ਸਭਾ ਸੀਟਾਂ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਹ ਸਰਵੇਖਣ 13 ਨਵੰਬਰ ਤੋਂ 9 ਦਸੰਬਰ ਦਰਮਿਆਨ ਕੀਤਾ ਗਿਆ ਸੀ। ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਮਾਇਨਸ ਪਲੱਸ 3 ਤੋਂ ਮਾਈਨਸ ਪਲੱਸ 5 ਫੀਸਦੀ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ