ABP-C Voter Survey: ਸਰਹੱਦੀ ਸੂਬੇ ਪੰਜਾਬ 'ਚ ਜਲਦ ਹੀ ਚੋਣ ਬਿਗਲ ਵੱਜ ਜਾਵੇਗਾ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸੂਬੇ 'ਚ ਹੋਣ ਵਾਲੀਆਂ ਚੋਣਾਂ 'ਚ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਲਈ ਯਤਨਸ਼ੀਲ ਹਨ। ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਰਕਰ ਆਉਣ ਵਾਲੀਆਂ ਚੋਣਾਂ 'ਚ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਯਤਨਸ਼ੀਲ ਹਨ। ਇਸੇ ਲੜੀ ਤਹਿਤ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਸੂਬੇ ਦਾ ਦੌਰਾ ਕਰਨ ਵਿੱਚ ਰੁੱਝੇ ਹੋਏ ਹਨ। ਰਾਜ ਵਿੱਚ ਮੌਜੂਦਾ ਚੋਣ ਗਰਮੀ ਦੇ ਮੱਦੇਨਜ਼ਰ, ਸੀ-ਵੋਟਰ ਨੇ ਏਬੀਪੀ ਨਿਊਜ਼ ਲਈ ਜਨਤਾ ਦੀ ਨਬਜ਼ ਨੂੰ ਮਾਪਣ ਦੀ ਕੋਸ਼ਿਸ਼ ਕੀਤੀ। ਏਬੀਪੀ ਨਿਊਜ਼ ਸੀ-ਵੋਟਰ ਨੇ ਆਪਣੇ ਸਰਵੇਖਣ 'ਚ ਪੰਜਾਬ ਦੇ ਲੋਕਾਂ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਤੇ ਉਨ੍ਹਾਂ ਦੇ ਜਵਾਬ ਲਏ। ਸਰਵੇਖਣ ਵਿਚ ਪੁੱਛੇ ਗਏ ਸਵਾਲਾਂ 'ਤੇ ਜਨਤਾ ਨੇ ਵੀ ਖੁੱਲ੍ਹ ਕੇ ਆਪਣੀ ਰਾਏ ਦਿੱਤੀ।


 


ਸਰਵੇਖਣ ਦੌਰਾਨ ਇਹ ਸਵਾਲ ਵੀ ਪੁੱਛਿਆ ਗਿਆ ਕਿ ਕੀ ਚੋਣਾਂ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਗਠਜੋੜ ਕਰ ਸਕਦੇ ਹਨ। ਸਰਵੇਖਣ ਦੌਰਾਨ ਪੁੱਛੇ ਗਏ ਇਸ ਸਵਾਲ 'ਤੇ ਲੋਕਾਂ ਨੇ ਹੈਰਾਨ ਕਰਨ ਵਾਲੇ ਜਵਾਬ ਦਿੱਤੇ। ਅੱਧੇ ਤੋਂ ਵੱਧ ਲੋਕਾਂ ਨੇ ਇਸ ਸਵਾਲ ਦਾ ਜਵਾਬ ਹਾਂ 'ਚ ਦਿੱਤਾ। ਇਸ ਸਵਾਲ ਦੇ ਜਵਾਬ '51 ਫੀਸਦੀ ਲੋਕਾਂ ਨੇ ਕਿਹਾ ਕਿ ਹਾਂ, ਚੋਣਾਂ ਤੋਂ ਬਾਅਦ ਦੋਵਾਂ ਦਾ ਗਠਜੋੜ ਹੋ ਸਕਦਾ ਹੈ ਜਦਕਿ 49 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਚੋਣਾਂ ਤੋਂ ਬਾਅਦ ਵੀ ਦੋਵਾਂ 'ਚ ਕੋਈ ਗਠਜੋੜ ਨਹੀਂ ਹੋਵੇਗਾ।


 


ਹਾਲਾਂਕਿ ਭਾਜਪਾ ਨਾਲ ਗਠਜੋੜ ਦੇ ਸਵਾਲਾਂ 'ਤੇ ਅਕਾਲੀ ਦਲ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕੀਮਤ 'ਤੇ ਗਠਜੋੜ ਨਹੀਂ ਹੋ ਸਕਦਾ। ਅਜਿਹੇ 'ਚ ਭਾਜਪਾ ਦੇ ਵਰਕਰ ਪੰਜਾਬ ਦੀ ਲੜਾਈ 'ਚ ਆਪੋ-ਆਪਣੇ ਤਰੀਕੇ ਨਾਲ ਮੈਦਾਨ 'ਚ ਨਿੱਤਰ ਰਹੇ ਹਨ ਜਦਕਿ ਅਕਾਲੀ ਦਲ ਤੇ ਬਸਪਾ ਦੇ ਵਰਕਰ ਇਕੱਠੇ ਚੋਣ ਮੈਦਾਨ 'ਚ ਖੜ੍ਹੇ ਹਨ।


 


ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਭਾਜਪਾ ਅਤੇ ਅਕਾਲੀਆਂ ਦੀ 20 ਸਾਲ ਪੁਰਾਣੀ ਦੋਸਤੀ ਟੁੱਟ ਗਈ ਸੀ। ਦੱਸ ਦੇਈਏ ਕਿ ਭਾਜਪਾ ਅਤੇ ਅਕਾਲੀ ਦਲ ਦੀ ਦੋਸਤੀ ਦੀ ਕਹਾਣੀ ਬਹੁਤ ਪੁਰਾਣੀ ਹੈ। ਦੋਵੇਂ ਪਾਰਟੀਆਂ ਪਹਿਲੀ ਵਾਰ 1997 ਵਿਚ ਗਠਜੋੜ ਕਰਕੇ ਚੋਣ ਮੈਦਾਨ ' ਉਤਰੀਆਂ ਸਨ।


ਦੋਵਾਂ ਵਿਚਾਲੇ ਮਤਭੇਦ ਉਸ ਸਮੇਂ ਸਾਹਮਣੇ ਆਇਆ ਜਦੋਂ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਦੋਹਾਂ ਵਿਚਕਾਰ ਕਰੀਬ 20 ਸਾਲ ਦੀ ਦੋਸਤੀ ਟੁੱਟ ਗਈ। ਦੱਸ ਦੇਈਏ ਕਿ ਸੂਬੇ ਵਿਚ ਅਕਾਲੀ ਦਲ ਬਸਪਾ ਨਾਲ ਗਠਜੋੜ ਕਰ ਕੇ ਚੋਣ ਮੈਦਾਨ ਵਿਚ ਉਤਰੇਗਾ, ਜਦਕਿ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ ਹੈ।


ਇਹ ਵੀ ਪੜ੍ਹੋ : ਆਪਣੇ ਹੀ ਸਕੂਲ ਦੀਆਂ ਕੁੜੀਆਂ ਨਾਲ ਸਪਾਈਡਰਮੈਨ ਬਣਾਉਂਦਾ ਸੀ ਸਰੀਰਕ ਸਬੰਧ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490