ਖੰਨਾ : ਖੰਨਾ 'ਚ ਭਿਆਨਕ ਸੜਕ ਹਾਦਸਾ ਦੌਰਾਨ ਮਾਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਫਤਹਿਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸੀ। ਪਿੰਡ ਨਸਰਾਲੀ ਦੇ ਰਹਿਣ ਵਾਲੇ ਹਨ  ਮ੍ਰਿਤਕ ਔਰਤ ਦਾ ਪਤੀ ਅਤੇ ਸੱਸ ਗੰਭੀਰ ਜਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜੁੜਵਾ ਭੈਣ ਭਰਾ ਦੀ ਹੋਈ ਮੌਤ ਹੋ ਗਈ। ਮ੍ਰਿਤਕਾ ਦੀ ਸ਼ਨਾਖ਼ਤ ਖੰਨਾ ਦੇ ਪਿੰਡ ਨਸਰਾਲੀ ਦੀ ਰਹਿਣ ਵਾਲੀ ਨਵਪ੍ਰੀਤ ਕੌਰ (30) ਵਜੋਂ ਹੋਈ। ਉਸਦਾ ਪਤੀ ਗੁਰਿੰਦਰ ਸਿੰਘ ਜਖ਼ਮੀ ਹੈ।  ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।


ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਕਾਰ 'ਚ ਪਰਿਵਾਰ ਸਮੇਤ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਮਗਰੋਂ ਵਾਪਸ ਆਪਣੇ ਪਿੰਡ ਨਸਰਾਲੀ ਆ ਰਹੇ ਸੀ। ਜਦੋਂ ਉਹ ਖੰਨਾ ਦੇ ਪਿੰਡ ਬੁੱਲੇਪੁਰ ਕੋਲ ਪੁੱਜੇ ਤਾਂ ਇੱਥੇ ਪੁਲਿਸ ਨਾਕੇ ਵਾਲੀ ਥਾਂ ਉਪਰ ਪਹਿਲਾਂ ਤੋਂ ਹੀ ਹਾਦਸਾਗ੍ਰਸਤ ਗੱਡੀ ਖੜੀ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਟਰਾਲਾ ਕੰਟੇਨਰ ਲੈਕੇ ਜਾ ਰਿਹਾ ਸੀ ਤਾਂ ਟਰਾਲਾ ਚਾਲਕ ਨੇ ਇੱਕ ਦਮ ਬ੍ਰੇਕ ਲਗਾਏ। ਜਿਸ ਨਾਲ ਕੰਟੇਨਰ ਟਰਾਲੇ ਦਾ ਕੈਬਿਨ ਤੋੜ ਕੇ ਅੱਗੇ ਜਾ ਰਹੀ ਕਾਰ ਉਪਰ ਡਿੱਗ ਗਿਆ। ਕਾਰ ਪੂਰੀ ਤਰਾਂ ਨਾਲ ਪਿਸ ਗਈ। ਕਾਰ ਦੀ ਪਿਛਲੀ ਸੀਟ ਉਪਰ ਬੈਠੀ ਨਵਪ੍ਰੀਤ ਕੌਰ ਅਤੇ ਉਸਦੇ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਲਾ ਰਿਹਾ ਗੁਰਿੰਦਰ ਅਤੇ ਉਸਦੀ ਨਾਲ ਦੀ ਸੀਟ ਉਪਰ ਬੈਠੀ ਗੁਰਿੰਦਰ ਦੀ ਮਾਂ ਜਖ਼ਮੀ ਹੋ ਗਏ। ਰਾਹਗੀਰਾਂ ਨੇ ਇਸ ਹਾਦਸੇ ਲਈ ਪੁਲਸ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ। 


ਇਹ ਵੀ ਪੜ੍ਹੋ


ਨਾਭਾ : ਨਾਭਾ ਵਿਖੇ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜ੍ਹੇ ਹੋ ਜਾਣਗੇ। ਦਰਅਸਲ 18 ਸਾਲਾ ਦੋਸਤ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਹੈ। ਉਸ ਨੇ ਲਾਸ਼ ਨੂੰ ਪਹਿਲੇ ਤੰਦੂਰ 'ਚ ਸਾੜਨ ਦੀ ਕੋਸ਼ਿਸ਼, ਲਾਸ਼ ਨਾ ਸਾੜੀ ਤਾਂ ਲਾਸ਼ ਦੇ 2 ਟੁਕੜੇ ਕਰ ਦਿੱਤੇ ਜਿਸ ਤੋਂ ਬਾਅਦ ਦੋ ਟੁਕੜੇ ਵੱਖ-ਵੱਖ ਥਾਵਾਂ 'ਤੇ ਦੱਬਾ ਦਿੱਤੇ। ਦੋਵੇਂ ਦੋਸਤ ਸਨ ਅਤੇ ਦੋਵੇਂ ਨਸ਼ਾ ਕਰਦੇ ਸਨ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਦੇ 2 ਟੁਕੜੇ ਬਰਾਮਦ ਕਰ ਲਏ ਹਨ।  ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਆਪਣੇ ਦੋਸਤ ਕੰਡੇ ਰਾਮ ਨੂੰ ਆਪਣੇ ਘਰ ਲੈ ਕੇ ਆਇਆ ਕਿਸ ਗੱਲ ਨੂੰ ਲੈ ਕੇ ਇਨ੍ਹਾਂ ਦੋਨਾਂ ਵਿੱਚ ਲੜਾਈ ਹੋਈ।

ਇਹ ਕਿਸੇ ਨੂੰ ਨਹੀਂ ਪਤਾ ਅਤੇ ਆਰੋਪੀ ਦਲਜੀਤ ਸਿੰਘ ਨੇ ਆਪਣੇ ਸਾਥੀ ਦੋਸਤ ਕੰਡੇ ਰਾਮ ਦਾ ਘਰ ਵਿੱਚ ਹੀ ਕਤਲ ਕਰਕੇ ਉਸ ਨੂੰ ਘਰ ਦੀ ਛੱਤ ਉਪਰ ਬਣੇ ਤੰਦੂਰ ਵਿੱਚ ਲਾਸ਼ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕੱਡੇ ਰਾਮ  ਦੀ ਲਾਸ਼ ਨਾ ਸੜੀ ਤਾਂ ਉਸ ਦੇ ਦੋ ਟੁਕੜਿਆਂ ਵਿੱਚ ਦਲਜੀਤ ਸਿੰਘ ਨੇ ਅਲੱਗ ਅਲੱਗ ਜਗ੍ਹਾ ਦਫਨਾ ਦਿੱਤਾ। ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਮ੍ਰਿਤਕ ਦੇਹ ਦੇ ਦੋਵੇਂ ਹਿੱਸਿਆਂ ਨੂੰ ਬਰਾਮਦ ਕਰ ਲਿਆ ਗਿਆ ਅਤੇ ਮੌਕੇ 'ਤੇ ਦੋਸ਼ੀ ਦਲਜੀਤ ਸਿੰਘ ਨੇ ਖ਼ੁਦ ਆਪ ਜਾ ਕੇ ਦੱਸਿਆ ਕਿ ਕਿਥੇ ਕਿਥੇ ਲਾਸ਼ ਦੇ ਟੁਕੜੇ ਦਫਨਾਏ ਸਨ। ਮ੍ਰਿਤਕ ਦੀ ਮਾਤਾ ਨੇ ਪੁਲਿਸ ਨੂੰ ਇਤਲਾਹ ਕੀਤੀ ਗਈ ਸੀ ਕਿ ਮੇਰਾ ਲੜਕਾ ਤਿੰਨ ਦਿਨ ਤੋਂ ਘਰ ਨਹੀਂ ਆਇਆ ।