Punjab News: Punjab government in action, the government suspended the meter reader of Moga on the charge of taking bribe
ਮੋਗਾ: ਪੰਜਾਬ ਦੇ ਮੋਗਾ 'ਚ ਰਿਸ਼ਵਤ ਲੈਂਦੇ ਹੋਏ ਕੈਮਰੇ 'ਚ ਫੜੇ ਗਏ ਮੀਟਰ ਰੀਡਰ 'ਤੇ ਕਾਰਵਾਈ ਕੀਤੀ ਗਈ ਹੈ। ਮੋਗਾ ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਸਰਕਾਰ ਦੇ ਹੁਕਮਾਂ 'ਤੇ ਆਊਟਸੋਰਸਿੰਗ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਹੈ। ਉਸ ਕੋਲੋਂ ਕੰਪਨੀ ਦਾ ਆਈ-ਕਾਰਡ ਤੇ ਮੀਟਰ ਰੀਡਿੰਗ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਇਹ ਮਾਮਲਾ ਮੋਗਾ ਦੇ ਕਸਬਾ ਅਜੀਤਵਾਲ ਦੇ ਪਿੰਡ ਚੂਹੜਚੱਕ ਦਾ ਹੈ। ਜਿੱਥੇ ਮੀਟਰ ਰੀਡਰ ਬਲਵਿੰਦਰ ਸਿੰਘ ਨੇ ਇੱਕ ਘਰ ਦੇ ਮਾਲਕ ਨੂੰ ਦੱਸਿਆ ਕਿ ਉਸ ਦਾ ਮੀਟਰ ਖ਼ਰਾਬ ਹੈ। ਇਸ ਤੋਂ ਬਾਅਦ ਉਸ ਨੇ ਇੱਕ ਹਜ਼ਾਰ ਰੁਪਏ ਰਿਸ਼ਵਤ ਮੰਗੀ। ਲੋਕਾਂ ਨੇ ਇੱਕ ਦਿਨ ਬਾਅਦ ਉਸ ਨੂੰ ਬੁਲਾਇਆ ਤੇ 500 ਰੁਪਏ ਦੇ 2 ਨੋਟਾਂ ਦੀ ਫੋਟੋ ਕਾਪੀ ਕਰ ਲਈ। ਲੋਕਾਂ ਨੇ ਅਗਲੇ ਦਿਨ ਬਲਵਿੰਦਰ ਨੂੰ ਰਿਸ਼ਵਤ ਦੇ ਦਿੱਤੀ। ਜਿਵੇਂ ਹੀ ਉਸ ਨੇ ਪੈਸੇ ਫੜੇ ਤਾਂ ਲੋਕਾਂ ਨੇ ਉਸ ਨੂੰ ਘੇਰ ਲਿਆ।
ਜਦੋਂ ਬਲਵਿੰਦਰ ਸਿੰਘ ਨੂੰ ਫੜਿਆ ਗਿਆ ਤਾਂ ਉਹ ਨੋਟ ਚੱਬਣ ਲੱਗਾ। ਇਹ ਦੇਖ ਕੇ ਲੋਕਾਂ ਨੇ ਉਸ ਦੇ ਮੂੰਹ 'ਚੋਂ ਰਿਸ਼ਵਤ ਦੇ ਪੈਸੇ ਕੱਢ ਲਏ। ਇਸ ਦੀ ਪੂਰੀ ਵੀਡੀਓ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਜੋ ਸਰਕਾਰ ਤੇ ਕੰਪਨੀ ਤੱਕ ਵੀ ਪਹੁੰਚ ਗਈ। ਕੰਪਨੀ ਨੇ ਮੰਨਿਆ ਕਿ ਬਲਵਿੰਦਰ ਨੇ ਇੱਕ ਹਜ਼ਾਰ ਰੁਪਏ ਰਿਸ਼ਵਤ ਲਈ ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਅਮਰੀਕੀ ਸੰਘੀ ਵੈਬਸਾਈਟ ਦਾ ਹਿੰਦੀ, ਗੁਜਰਾਤੀ ਤੇ ਪੰਜਾਬੀ ਭਾਸ਼ਾਵਾਂ 'ਚ ਅਨੁਵਾਦ ਕਰਨ ਦੀ ਸਿਫ਼ਾਰਸ਼