ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਕਮਿਸ਼ਨ ਨੇ ਵ੍ਹਾਈਟ ਹਾਊਸ ਤੇ ਹੋਰ ਸੰਘੀ ਏਜੰਸੀਆਂ ਦੀਆਂ ਵੈੱਬਸਾਈਟਾਂ ਨੂੰ ਏਸ਼ਿਆਈ-ਅਮਰੀਕੀਆਂ ਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਅਨੁਵਾਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਭਾਸ਼ਾਵਾਂ ਵਿੱਚ ਹਿੰਦੀ, ਗੁਜਰਾਤੀ ਤੇ ਪੰਜਾਬੀ ਭਾਸ਼ਾਵਾਂ ਵੀ ਸ਼ਾਮਲ ਹਨ।
ਪ੍ਰੈਜ਼ੀਡੈਂਟਸ ਐਡਵਾਇਜ਼ਰੀ ਕਮਿਸ਼ਨ ਆਨ ਏਸ਼ੀਅਨ ਅਮਰੀਕਨ (ਏਏ), ਨੇਟਿਵ ਹਵਾਈਅਨ ਤੇ ਪੈਸੀਫਿਕ ਆਈਲੈਂਡਰਜ਼ (NHPI) 'ਤੇ ਨੇ ਹਾਲ ਹੀ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸ਼ਾਮਲ ਕਰਨ ਲਈ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਸੀ।
ਕਮਿਸ਼ਨ ਦੀ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੋਈ ਮੀਟਿੰਗ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਸੰਘੀ ਏਜੰਸੀਆਂ ਨੂੰ 'ਏਏ' ਤੇ 'ਐਨਐਚਪੀਆਈ' ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਮੁੱਖ ਦਸਤਾਵੇਜ਼, ਡਿਜੀਟਲ ਸਮੱਗਰੀ ਤੇ ਐਪਲੀਕੇਸ਼ਨਾਂ ਨੂੰ ਆਪਣੀਆਂ ਵੈੱਬਸਾਈਟਾਂ 'ਤੇ ਉਪਲਬਧ ਕਰਵਾਉਣਾ ਚਾਹੀਦਾ ਹੈ।
ਮੀਟਿੰਗ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਨਹੀਂ, ਉਨ੍ਹਾਂ ਤੱਕ ਜਨਤਕ ਤੇ ਐਮਰਜੈਂਸੀ ਚੇਤਾਵਨੀਆਂ ਵੀ ਪਹੁੰਚਯੋਗ ਹੋਣੀਆਂ ਚਾਹੀਦੀਆਂ ਹਨ। ਇਸ ਨੇ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਫੈਡਰਲ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਕਟਕਾਲੀਨ/ਵਿਰੋਧੀ ਆਪਰੇਸ਼ਨ, ਨੀਤੀ ਬਣਾਉਣ, ਪ੍ਰਤੀਕਿਰਿਆ ਪ੍ਰਬੰਧਨ ਤੇ ਹੋਰ ਯੋਜਨਾਵਾਂ ਸੰਮਲਿਤ ਹੋਣ ਤੇ ਉਨ੍ਹਾਂ ਆਬਾਦੀ ਦੇ ਤਜ਼ਰਬਿਆਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਦੀ ਮਜ਼ਬੂਤੀ ਨਹੀਂ ਹੈ।
ਇਹ ਸੁਝਾਅ ਹੁਣ ਵ੍ਹਾਈਟ ਹਾਊਸ ਭੇਜੇ ਗਏ ਹਨ ਜਿਨ੍ਹਾਂ 'ਤੇ ਰਾਸ਼ਟਰਪਤੀ ਜੋਅ ਬਾਇਡਨ ਫੈਸਲਾ ਕਰਨਗੇ। ਅਜਿਹਾ ਨਹੀਂ ਕਿ ਇਹ ਸੁਝਾਅ ਅਚਾਨਕ ਕੀਤੇ ਗਏ ਹਨ, ਪਰ ਇਹ ਉਦੋਂ ਤੋਂ ਪੈਂਡਿੰਗ ਪਏ ਹਨ ਜਦੋਂ ਤੋਂ ਭਾਰਤੀ-ਅਮਰੀਕੀ ਅਜੈ ਜੈਨ ਭੂਟੋਰੀਆ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਾਇਡਨ ਲਈ ਰਾਸ਼ਟਰਪਤੀ ਚੋਣ ਦੌਰਾਨ ਕਈ ਭਾਸ਼ਾਵਾਂ ਵਿੱਚ ਪ੍ਰਚਾਰ ਕੀਤਾ ਸੀ ਤੇ ਬਾਇਡਨ ਨੇ ਚੋਣ ਜਿੱਤੀ ਸੀ।
ਹਿੰਦੀ, ਗੁਜਰਾਤੀ, ਪੰਜਾਬੀ ਤੇ ਤੇਲਗੂ ਭਾਸ਼ਾਵਾਂ ਵਿੱਚ ਕੀਤੇ ਗਏ ਪ੍ਰਚਾਰ ਦਾ ਸਮਾਜ ਉੱਤੇ ਬਹੁਤ ਪ੍ਰਭਾਵ ਪਿਆ। ਭੁੱਟੋਰੀਆ ਇੱਕ ਮਸ਼ਹੂਰ ਕਾਰੋਬਾਰੀ ਅਤੇ ਇਸ ਕਮਿਸ਼ਨ ਦੇ ਮੈਂਬਰ ਹਨ। ਉਨ੍ਹਾਂ ਮੀਟਿੰਗ ਵਿੱਚ ਕਿਹਾ ਕਿ ਸਿਰਫ਼ ਇੱਕ ਭਾਸ਼ਾ ਵਿੱਚ ਹੀ ਲੋਕਾਂ ਨੂੰ ਜਾਣਕਾਰੀ ਦੇਣ ਨਾਲ ਜਾਣਕਾਰੀ ਜ਼ਿਆਦਾ ਲੋਕਾਂ ਤੱਕ ਨਹੀਂ ਪਹੁੰਚੇਗੀ।
ਇਹ ਵੀ ਪੜ੍ਹੋ: 7th Pay Commission: ਕੇਂਦਰ ਸਰਕਾਰ ਲਿਆ ਰਹੀ ਤਨਖਾਹਾਂ ਲਈ ਨਵਾਂ ਫਾਰਮੂਲਾ? ਜਾਣੋ ਕਰਮਚਾਰੀਆਂ ਨੂੰ ਹੋਵੇਗਾ ਲਾਭ ਜਾਂ ਝੱਲਣਾ ਪਵੇਗਾ ਨੁਕਸਾਨ