ਤੇਜ਼ ਰਫ਼ਤਾਰ ਵੈਗਨ-ਆਰ ਦੀ ਦੋ ਮੋਟਰਸਾਇਕਲਾਂ ਅਤੇ ਇੱਕ ਐਕਟਿਵਾ ਨਾਲ ਟੱਕਰ
ਏਬੀਪੀ ਸਾਂਝਾ | 04 Sep 2019 06:16 PM (IST)
ਜਗਰਾਓ ਦੇ ਰਾਣੀ ਝਾਂਸੀ ਚੌਕ ਕੋਲ ਬਣੇ ਓਵਰਬ੍ਰਿਜ਼ ‘ਤੇ ਇੱਕ ਤੇਜ਼ ਰਫ਼ਤਾਰ ਵੈਗਨ-ਆਰ ਕਾਰ ਨੇ ਦੋ ਮੋਟਰਸਾਇਕਲਾਂ ਅਤੇ ਇੱਕ ਐਕਟਿਵਾ ਸਵਾਰ ਨੂੰ ਟੱਕਰ ਮਾਰੀ। ਇਸ ‘ਚ ਇੱਕ ਮੋਟਰਸਾਇਕਲ ਸਵਾਰ ਓਵਰਬ੍ਰਿਜ਼ ਤੋਂ ਹੇਠ ਡਿੱਗ ਗਿਆ ਜਿਸ ‘ਚ ਉਸ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ।
ਜਗਰਾਓ: ਇੱਥੋਂ ਦੇ ਰਾਣੀ ਝਾਂਸੀ ਚੌਕ ਕੋਲ ਬਣੇ ਓਵਰਬ੍ਰਿਜ਼ ‘ਤੇ ਇੱਕ ਤੇਜ਼ ਰਫ਼ਤਾਰ ਵੈਗਨ-ਆਰ ਕਾਰ ਨੇ ਦੋ ਮੋਟਰਸਾਇਕਲਾਂ ਅਤੇ ਇੱਕ ਐਕਟਿਵਾ ਸਵਾਰ ਨੂੰ ਟੱਕਰ ਮਾਰੀ। ਇਹ ਟੱਕਰ ਏਨੀ ਜ਼ਿਆਦਾ ਜ਼ਬਰਦਸਤ ਸੀ ਕਿ ਇਸ ‘ਚ ਇੱਕ ਮੋਟਰਸਾਇਕਲ ਸਵਾਰ ਓਵਰਬ੍ਰਿਜ਼ ਤੋਂ ਹੇਠ ਡਿੱਗ ਗਿਆ ਜਿਸ ‘ਚ ਉਸ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਜਦਕਿ ਮ੍ਰਿਤਕ ਦੇ ਪੋਸਟਮਾਰਟਮ ਲਈ ਉਸ ਦੀ ਲਾਸ਼ ਵੀ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਹਾਸਦੇ ਕਰਕੇ ਓਵਰਬ੍ਰਿਜ਼ ‘ਤੇ ਟ੍ਰੈਫਿਕ ਵੀ ਜਾਮ ਹੋ ਗਿਆ ਜਿਸ ਨੂੰ ਸੂਚਾਰੂ ਕਰਨ ਲਈ ਪੁਲਿਸ ਨੂੰ ਕਾਫੀ ਮਹਿਨਤ ਕਰਨੀ ਪਈ। ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਰਵਨੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਤੇਜ਼ ਰਫ਼ਤਾਰ ਕਰਕੇ ਹੋਇਆ ਹੈ। ਜਿਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।