Accident news: ਜਲਾਲਾਬਾਦ ਵਿੱਚ ਉਸ ਵੇਲੇ ਹਫੜਾ-ਦਫੜਾ ਮੱਚ ਗਈ, ਜਦੋਂ ਟਰਾਲਾ ਚਾਲਕ ਵਲੋਂ ਐਕਟਿਵਾ ਸਵਾਰ ਵਿਅਕਤੀ ਨੂੰ ਕੁਚਲ ਦਿੱਤਾ ਗਿਆ। ਐਕਟਿਵਾ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। 


ਪਰਿਵਾਰ ਦਾ ਰੋ-ਰੋ ਕੇ ਹੋਇਆ ਬੂਰਾ ਹਾਲ


ਐਕਟਿਵਾ ਸਵਾਰ ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਕੋ ਕੇ ਬੂਰਾ ਹਾਲ ਹੋ ਗਿਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਮਿਲਣ 'ਤੇ ਜਲਾਲਾਬਾਦ ਦੇ ਡੀ. ਐੱਸ. ਪੀ. ਅਤੁਲ ਸੋਨੀ ਤੇ ਸਬੰਧਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਨਰੈਣ ਘਰ ਤੋਂ ਚਾਹ ਲੈ ਕੇ ਚੱਕੀ ਤੇ ਜਾਣ ਵੇਲੇ ਵਾਪਰਿਆ ਹਾਦਸਾ


ਪ੍ਰਾਪਤ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਮ੍ਰਿਤਕ ਵਿਅਕਤੀ ਨਰੈਣ ਦਾਸ (ਦਹੂਜਾ ) ਨੇੜੇ ਬਾਹਮਣੀ ਚੁੰਗੀ, ਡੀ. ਏ. ਵੀ ਕਾਲਜ ਰੋਡ 'ਤੇ ਆਟਾ-ਚੱਕੀ ਦਾ ਕਾਰੋਬਾਰ ਕਰਦਾ ਸੀ।  ਲਗਭਗ 10 ਵਜੇ ਦੇ ਕਰੀਬ ਨਰੈਣ ਆਪਣੇ ਘਰ ਤੋਂ ਚਾਹ ਲੈ ਕੇ ਚੱਕੀ ’ਤੇ ਜਾ ਰਿਹਾ ਸੀ ਤਾਂ ਜਦੋਂ ਉਹ ਬਾਹਮਣੀ ਚੁੰਗੀ ਦੇ ਕੋਲ ਪੁੱਜਿਆ ਤਾਂ ਇੱਕ ਟਰਾਲਾ ਚਾਲਕ ਵੱਲੋਂ ਉਸ ਦੀ ਐਕਟਿਵਾ ਨੂੰ ਲਾਪਰਵਾਹੀ ਨਾਲ ਟੱਕਰ ਮਾਰ ਕੇ ਬੁਰੀ ਤਰ੍ਹਾਂ ਨਾਲ ਦਰੜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।


ਇਹ ਵੀ ਪੜ੍ਹੋ: Delhi Excise Case : ਸੀਐਮ ਅਰਵਿੰਦ ਕੇਜਰੀਵਾਲ ਤੋਂ CBI ਦੀ ਪੁੱਛਗਿੱਛ ਜਾਰੀ, 'ਆਪ' ਨੇ ਬੁਲਾਈ ਐਮਰਜੈਂਸੀ ਮੀਟਿੰਗ, ਭਾਜਪਾ ਨੇ ਕੀਤਾ ਪ੍ਰਦਰਸ਼ਨ


ਟਰਾਲਾ ਚਾਲਕ ਨੂੰ ਕੀਤਾ ਪੁਲਿਸ ਦੇ ਹਵਾਲੇ


ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਟਰਾਲਾ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਥਾਣਾ ਸਿਟੀ ਜਲਾਲਾਬਾਦ ਦੇ ਤਫ਼ਤੀਸ਼ੀ ਅਧਿਕਾਰੀ ਸਤਨਾਮ ਦਾਸ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰਾਲਾ ਚਾਲਕ ਅਤੇ ਐਕਟਿਵਾ ਦਾ ਐਂਕਸੀਡੈਟ ਹੋਇਆ ਅਤੇ ਐਕਟਿਵਾ ਸਵਾਰ ਦੀ ਮੌਕੇ ’ਤੇ ਮੌਤ ਹੋ ਗਈ ਹੈ।


ਟਰਾਲੇ ਨੂੰ ਪੁਲਿਸ ਨੇ ਕਬਜ਼ੇ 'ਚ ਲਿਆ


ਉਨ੍ਹਾਂ ਕਿਹਾ ਕਿ ਟਰਾਲਾ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਟਰਾਲੇ ਨੂੰ ਪੁਲਿਸ ਨੇ ਕਬਜ਼ੇ ’ਚ ਲਿਆ ਗਿਆ ਹੈ ਅਤੇ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Delhi Heatwave: ਦਿੱਲੀ 'ਚ ਗਰਮੀ ਕਾਰਨ ਹੋਇਆ ਬੂਰਾ ਹਾਲ, ਮੌਸਮ ਵਿਭਾਗ ਨੇ ਜਾਰੀ ਕੀਤਾ ਲੂ ਦਾ ਆਰੇਂਜ ਅਲਰਟ