Jalandhar News : ਜਲੰਧਰ ( Jalandhar )ਦੇ ਲੰਬਾ ਪਿੰਡ ਚੌਕ ਨੇੜੇ ਰਬੜ ਅਤੇ ਪੀਵੀਸੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਦੱਸ ਦੇਈਏ ਕਿ ਰਾਤ 11 ਵਜੇ ਫੈਕਟਰੀ ਨੂੰ ਅੱਗ ਲੱਗ ਗਈ ਹੈ। ਰਬੜ ਫੈਕਟਰੀ ਹੋਣ ਕਾਰਨ ਅੱਗ ਕਾਫ਼ੀ ਦੂਰ ਤੱਕ ਫੈਲ ਗਈ, ਜਿਸ ਕਾਰਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ( fire brigade ) ਦੀਆਂ ਕਰੀਬ 18 ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਵਿਸਾਖੀ ਦੇਖ ਵਾਪਿਸ ਆ ਰਹੇ ਨਿਹੰਗ ਸਿੰਘਾਂ ਨਾਲ ਹੋਇਆ ਹਾਦਸਾ, ਬੇਕਾਰੂ ਹੋ ਕੇ ਪਲਟੀ ਕਾਰ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਅਧਿਕਾਰੀ ਵਰਿੰਦਰ ਭਗਤ ( Virender Bhagat ) ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 11 ਵਜੇ ਫੋਨ ਆਇਆ, ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਅੱਗ ਦੇ ਫੈਲਣ ਕਾਰਨ ਵਿਕੇਟ ਦੇ ਕਰੀਬ 18 ਵਾਹਨ ਨੁਕਸਾਨੇ ਗਏ। ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਕਾਫੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਹਿਮਾਚਲ ਤੋਂ ਅਗਵਾ ਹੋਇਆ ਨੌਜਵਾਨ, ਭਾਖੜਾ ਚੋਂ ਮਿਲੀ ਕਾਰ, ਨੌਜਵਾਨ ਲਾਪਤਾ, ਸ਼ੱਕੀ ਭਾਖੜਾ ਚੋਂ ਕੱਢਿਆ
ਦੱਸ ਦੇਈਏ ਕਿ ਜਲੰਧਰ ਵਿਖੇ ਲੰਮਾ ਪਿੰਡ-ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਰਬੜ ਦੀ ਫੈਕਟਰੀ ਨੂੰ ਅੱਗ ਲੱਗ ਗਈ। ਐਤਵਾਰ ਹੋਣ ਕਰਕੇ ਇਹ ਫੈਕਟਰੀ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਫੈਕਟਰੀ ਦੇ ਮਾਲਕ ਪਹੁੰਚੇ ਅਤੇ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਸ ਮੌਕੇ 'ਤੇ ਥਾਣਾ ਨੰਬਰ-8 ਦੀ ਪੁਲਸ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।