Car found bhakra canal: ਨਾਲਾਗੜ੍ਹ ਤੋਂ ਦੋ ਨੌਜਵਾਨ ਆਪਣੀ ਕਾਰ ਵਿੱਚ ਸਵਾਰ ਹੋ ਕੇ ਕੀਰਤਪੁਰ ਸਾਹਿਬ ਵੱਲ ਆ ਰਹੇ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਦੌਰਾਨ ਇੱਕ ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਹੈ ਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। ਜਦੋਂ ਕਿ ਦੂਜੇ ਨੌਜਵਾਨ ਦੀ ਅਜੇ ਤੱਕ ਭਾਲ ਨਹੀਂ ਹੋ ਸਕੀ ਹੈ।
ਲਾਪਤਾ ਨੌਜਵਾਨ ਦੀ ਪਛਾਣ ਹਿਮਾਚਲ ਦੇ ਜਤਿਨ ਵਜੋਂ ਹੋਈ ਹੈ ਤੇ ਨਾਲਾਗੜ੍ਹ ਦੇ ਨੇੜਲੇ ਪਿੰਡ ਰਾਮਪੁਰ ਤੋਂ ਜਤਿਨ ਨੂੰ ਸੁਖਪਾਲ ਸਿੰਘ ਦੇ ਨਾਂਅ ਨੇ ਵਿਅਕਤੀ ਨੇ ਅਗਵਾ ਕੀਤਾ ਸੀ। ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤ ਸੀ।


ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਤਿਨ ਦੇ ਪਿਤਾ ਨੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਕਿਸੇ ਕੁੜੀ ਨਾਲ ਕਾਰ ਉੱਤੇ ਪੰਜਾਬ ਵੱਲ ਗਿਆ ਹੈ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਦੀ ਲੋਕੇਸ਼ਨ ਕੱਢੀ ਤਾਂ ਉਹ ਪੰਜਾਬ ਵੱਲ ਆਈ ਜਿਸ ਤੋਂ ਬਾਅਦ ਪੁਲਿਸ ਨੇ ਰਾਸਤੇ ਵਿੱਚ ਭਾਖੜਾ ਵਿੱਚ ਕਾਰ ਡਿੱਗੀ ਹੋਈ ਦੇਖੀ।


ਜ਼ਿਕਰ ਕਰ ਦਈਏ ਕਿ ਪਰਿਵਾਰ ਵਾਲਿਆਂ ਵੱਲੋਂ ਜਿਸ ਨੌਜਵਾਨ ਉੱਤੇ ਅਗਵਾ ਕਰਨ ਦਾ ਸ਼ੱਕ ਸੀ ਉਸ ਨੂੰ ਨਹਿਰ ਵਿੱਚੋਂ ਰੈਸਕਿਊ ਕਰ ਲਿਆ ਗਿਆ ਹੈ ਤੇ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ ਹੈ। ਉੱਥੇ ਹੀ ਦੂਜੇ ਪਾਸੇ ਜਤਿਨ ਦਾ ਹਾਲੇ ਤੱਕ ਪੁਲਿਸ ਨੂੰ ਕੋਈ ਸੁਰਾਖ ਨਹੀਂ ਮਿਲਿਆ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰ ਕਰ ਦਈਏ ਕਿ ਜਤਿਨ ਦੋ ਭੈਣਾਂ ਦਾ ਇਲਕੌਤਾ ਭਰਾ ਹੈ ਤੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ।


ਉਧਰ ਦੂਜੇ ਪਾਸੇ ਇਸ ਮੁਤੱਲਕ ਜਾਣਕਾਰੀ ਦਿੰਦਿਆਂ ਕੀਰਤਪੁਰ ਸਾਹਿਬ ਦੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਦੀ ਹੈ ਤੇ ਰਾਤ ਵੇਲੇ ਹੀ ਕਾਰ ਲੱਭ ਲਈ ਗਈ ਸੀ। ਹਾਲਾਂਕਿ ਇਸ ਮੌਕੇ ਜਤਿਨ ਦਾ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਬਾਤ ਨਾਲਾਗੜ੍ਹ ਪੁਲਿਸ ਜਾਂਚ ਕਰ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।