ਲੁਧਿਆਣਾ: ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਬੱਦੋਵਾਲ ਨੇੜੇ ਸਕੂਲ ਬੱਸ ਤੇ ਕਾਰ ਦੀ ਟੱਕਰ 'ਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਬੱਸ ਸਵਾਰ ਕਈ ਸਕੂਲੀ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਹਾਸਲ ਜਾਣਕਾਰੀ ਮੁਤਾਬਕ ਹਾਦਸੇ 'ਚ ਮਰਨ ਵਾਲਾ ਕਾਰ ਸਵਾਰ ਪਰਿਵਾਰ ਜਲਾਲਾਬਾਦ ਦਾ ਰਹਿਣ ਵਾਲਾ ਸੀ। ਕਾਰ 'ਚ ਸੁਭਾਸ਼ ਚੰਦਰ, ਉਨ੍ਹਾਂ ਦੀ ਬੇਟੀ ਮੋਨਿਕਾ, ਸਾਲਾ ਤੇ ਉਸ ਦੀ ਬੇਟੀ ਪਾਇਲ ਤੇ ਇੱਕ ਡਰਾਈਵਰ ਸਵਾਰ ਸੀ।

ਸੁਭਾਸ਼ ਆਪਣੀ ਬੇਟੀ ਮੋਨਿਕਾ ਨੂੰ ਚੰਡੀਗੜ੍ਹ ਐਮਡੀਐਸ 'ਚ ਦਾਖਲਾ ਦਿਵਾਉਣ ਲਈ ਜਾ ਰਿਹਾ ਸੀ ਪਰ ਰਸਤੇ 'ਚ ਹੀ ਵਾਪਰੇ ਇਸ ਦਰਦਨਾਕ ਹਾਦਸੇ ਨੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਸੁਭਾਸ਼ ਦੀ ਜਾਨ ਤਾਂ ਬਚ ਗਈ ਪਰ ਹਾਦਸੇ ਨੇ ਉਸ ਦੀ ਧੀ ਮੋਨਿਕਾ, ਸਾਲੇ ਤੇ ਉਸ ਦੀ ਧੀ ਪਾਇਲ ਤੇ ਕਾਰ ਡਰਾਈਵਰ ਦੀ ਮੌਤ ਹੋ ਗਈ ਹੈ।