Ludhiana News: ਲੁਧਿਆਣਾ ਵਿੱਚ ਮਾਛੀਵਾੜਾ ਨੇੜੇ ਰਾਹੋਂ-ਮਾਛੀਵਾੜਾ ਸਤਲੁਜ ਪੁਲ 'ਤੇ ਇੱਕ ਟਰੱਕ ਖੱਡ ਵਿੱਚ ਪਲਟ ਗਿਆ। ਇਸ ਹਾਦਸੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸੜਕ ਧੱਸਣ ਕਾਰਨ ਵਾਪਰਿਆ।
ਪਟਿਆਲਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਜਸਵੀਰ ਸਿੰਘ 21 ਸਾਲਾਂ ਤੱਕ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋਏ ਸੀ, ਹੁਣ ਉਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਜਾ ਰਹੇ ਸੀ। ਉਨ੍ਹਾਂ ਨੇ ਦੱਸਿਆ ਕਿ ਸਤਲੁਜ ਪੁਲ 'ਤੇ ਪਹੁੰਚਣ 'ਤੇ, ਇੱਕ ਪੁਲਿਸ ਵਾਲੇ ਨੇ ਪੁਲ ਪਾਰ ਕਰਨ ਲਈ 200 ਰੁਪਏ ਦੀ ਮੰਗੇ। ਡਰਾਈਵਰ ਨੇ ਪੈਸੇ ਦਿੱਤੇ, ਜਿਸ ਤੋਂ ਬਾਅਦ ਇੱਕ ਹੋਰ ਪੁਲਿਸ ਵਾਲਾ ਆਇਆ ਅਤੇ ਹੋਰ ਪੈਸੇ ਮੰਗਦਿਆਂ ਹੋਇਆਂ ਡੰਡੇ ਨਾਲ ਟਰੱਕ ਨੂੰ ਮਾਰਨ ਲੱਗ ਪਿਆ।
ਜਦੋਂ ਡਰਾਈਵਰ ਟਰੱਕ ਨੂੰ ਪਿੱਛੇ ਕਰਨ ਲੱਗਿਆ, ਤਾਂ ਸੜਕ ਧੱਸਣ ਕਰਕੇ ਟਰੱਕ ਖੱਡ ਵਿੱਚ ਪਲਟ ਗਿਆ, ਜਿਸ ਨਾਲ ਸਵਾਰ ਪੰਜ ਲੋਕ ਜ਼ਖਮੀ ਹੋ ਗਏ। ਅੰਦਰਲਾ ਮਾਲ ਵੀ ਨੁਕਸਾਨਿਆ ਗਿਆ। ਜਸਵੀਰ ਸਿੰਘ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ, ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ, ਪਰ ਸਾਰਿਆਂ ਨੂੰ ਅੰਦਰੂਨੀ ਸੱਟਾਂ ਲੱਗੀਆਂ।
ਆਏ ਦਿਨ ਵਾਪਰਦੀ ਨਵੀਂ ਘਟਨਾ
ਸਥਾਨਕ ਲੋਕਾਂ ਦੇ ਅਨੁਸਾਰ, ਸਤਲੁਜ ਪੁਲ 'ਤੇ ਘਟਨਾਵਾਂ ਰੋਜ਼ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਹਫ਼ਤੇ, ਗੰਨੇ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟ ਗਈ। ਪੁਲ ਦੇ ਦੋਵੇਂ ਪਾਸੇ ਸੜਕਾਂ ਦੀ ਹਾਲਤ ਖਰਾਬ ਹੈ, ਅਤੇ ਕਿਨਾਰਿਆਂ ਦੀਆਂ ਗਰਿੱਲਾਂ ਟੁੱਟੀਆਂ ਹੋਈਆਂ ਹਨ। ਸੜਕ ਦੇ ਕਿਨਾਰੇ ਧੱਸ ਗਏ ਹਨ। ਪ੍ਰਸ਼ਾਸਨ ਦੇ ਧਿਆਨ ਵਿੱਚ ਵਾਰ-ਵਾਰ ਲਿਆਉਣ ਦੇ ਬਾਵਜੂਦ, ਕੋਈ ਕਾਰਵਾਈ ਨਹੀਂ ਕੀਤੀ ਗਈ। ਰਾਹਗੀਰਾਂ ਦਾ ਕਹਿਣਾ ਹੈ ਕਿ ਭਾਰੀ ਵਾਹਨ, ਰੇਤ ਦੇ ਟਿੱਪਰ ਅਤੇ ਗੰਨੇ ਨਾਲ ਭਰੀਆਂ ਓਵਰਲੋਡ ਟਰਾਲੀਆਂ ਨੂੰ ਹਰ ਰਾਤ ਪੈਸੇ ਦੇ ਕੇ ਲੰਘਣ ਦਿੱਤਾ ਜਾਂਦਾ ਹੈ।
ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਰਾਹੋਂ ਪੁਲਿਸ ਨੇ ਕਿਹਾ ਕਿ ਉਸ ਰਾਤ ਹੋਰ ਪੁਲਿਸ ਅਧਿਕਾਰੀ ਡਿਊਟੀ 'ਤੇ ਸਨ। ਪੁਲਿਸ ਨੇ ਕਿਹਾ ਕਿ ਜੇਕਰ ਕੋਈ ਪੁਲਿਸ ਅਧਿਕਾਰੀ ਪੈਸੇ ਦੀ ਮੰਗ ਕਰਦਾ ਹੈ, ਤਾਂ ਇਹ ਗਲਤ ਹੈ ਅਤੇ ਜਾਂਚ ਤੋਂ ਬਾਅਦ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।