Mohali news: ਪਿਛਲੇ ਦਿਨੀਂ ਮੁਹਾਲੀ ਦੇ ਸੈਕਟਰ -88/89 ਵਿੱਚ ਸਥਿਤ ਹੀਰੋ ਹੋਮਸ ਕੋਲ ਖ਼ਤਰਨਾਕ ਸੜਕ ਹਾਦਸੇ ਵਿੱਚ 22 ਸਾਲ ਦੇ ਨੌਜਵਾਨ ਅਤੇ 19 ਸਾਲ ਦੀ ਕੁੜੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਕਸ਼ਮ ਅਤੇ ਰਿਧੀਮਾ ਸੇਠੀ ਵਾਸੀ ਸਹਾਰਨਪੁਰ ਵਜੋਂ ਹੋਈ ਹੈ।


ਉੱਥੇ ਹੀ ਜਦੋਂ ਹਾਦਸਾ ਵਾਪਰਿਆ ਉਸ ਵੇਲੇ ਉਨ੍ਹਾਂ ਨਾਲ ਕਾਰ 'ਚ ਬੈਠੇ ਕ੍ਰਿਸ਼ਨ, ਕਪਿਲ ਅਤੇ ਰਸਿਕ ਗਰੋਵਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਦਾ ਸੋਹਾਣਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸੋਹਾਣਾ ਦੇ ASI ਕਮਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਕਸ਼ਮ ਸਹਾਰਨਪੁਰ ਤੋਂ ਮੁਹਾਲੀ ਆਪਣੇ ਦੋਸਤਾਂ ਨਾਲ ਘੁੰਮਣ ਲਈ ਆਇਆ ਸੀ, ਉਸ ਦੀ ਦੋਸਤ ਖਰੜ ਵਿੱਚ ਜੌਬ ਕਰਦੀ ਸੀ।


ਇਹ ਪੰਜ ਜਣੇ ਕ੍ਰੂਜ਼ ਕਾਰ ਵਿੱਚ ਜਾ ਰਹੇ ਸਨ, ਜਿਸ ਦੌਰਾਨ ਇਨ੍ਹਾਂ ਦੀ ਕਾਰ ਦਾ ਬੈਲੇਂਸ ਵਿਗੜ ਗਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ। ਇਸ ਕਰਕੇ ਕਾਰ ਪੂਰੀ ਤਰ੍ਹਾਂ ਟੁੱਟ ਗਈ ਅਤੇ ਅੱਗੇ ਬੈਠੇ ਕੁੜੀ-ਮੁੰਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।


ਉਨ੍ਹਾਂ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾ ਕੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉੱਥੇ ਹੀ ਐਤਵਾਰ ਨੂੰ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ।


ਇਹ ਵੀ ਪੜ੍ਹੋ: Jalandhar News: ਸਬਜ਼ੀ ਵਪਾਰੀ ਦੇ ਘਰ ਹਥਿਆਰਬੰਦ ਲੁਟੇਰਿਆਂ ਕੀਤੀ ਵਾਰਦਾਤ, 15 ਮਿੰਟਾਂ 'ਚ ਕੀਤੀ 27 ਲੱਖ ਦੀ ਲੁੱਟ


ਤੇਜ਼ ਰਫਤਾਰ ਰਿਹਾ ਹਾਦਸੇ ਦਾ ਕਾਰਨ


ਕੇਸ ਦੇ ਆਈਓ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫਤਾਰ 'ਚ ਸੀ। ਇਸ ਕਾਰਨ ਕਾਰ ਕੰਟਰੋਲ ਨਾ ਹੋ ਸਕੀ ਅਤੇ ਸਿੱਧੀ ਦਰੱਖਤ ਨਾਲ ਟਕਰਾ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਮੀਂਹ ਵੀ ਪੈ ਰਿਹਾ ਸੀ। ਇਹ ਲੋਕ ਖਰੜ ਵਾਲੇ ਪਾਸੇ ਤੋਂ ਆ ਰਹੇ ਸਨ ਅਤੇ ਜਦੋਂ ਸੈਕਟਰ-88/89 ਲਾਈਟ ਪੁਆਇੰਟ ਕੋਲ ਪਹੁੰਚੇ ਤਾਂ ਇਹ ਹਾਦਸਾ ਵਾਪਰ ਗਿਆ।


ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਇਹ ਵੀ ਲੱਗ ਰਿਹਾ ਹੈ ਬਰਸਾਤ ਕਾਰਨ ਵਿਜ਼ੀਬਿਲਟੀ ਘੱਟ ਸੀ ਅਤੇ ਕਾਰ ਚਾਲਕ ਕੱਟ ਨਾ ਨਜ਼ਰ ਆਇਆ ਹੋਵੇ ਅਤੇ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾ ਗਈ। ਜਾਂ ਗੱਡੀ ਚਲਾਉਂਦਿਆਂ ਹੋਇਆਂ ਕਾਰ ਚਲਾਉਣ ਵਾਲੇ ਵਿਅਕਤੀ ਦੀ ਅੱਖ ਲੱਗ ਗਈ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।


ਕੇਸ ਦੇ ਆਈਓ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਸਾਰੇ ਪੰਜ ਜਣੇ ਸਹਾਰਨਪੁਰ ਦੇ ਰਹਿਣ ਵਾਲੇ ਸਨ। 18 ਜਨਵਰੀ ਨੂੰ ਮ੍ਰਿਤਕ ਰਿਧੀਮਾ ਸੇਠੀ ਸਹਾਰਨਪੁਰ ਤੋਂ ਖਰੜ ਜੌਬ ਕਰਨ ਆਈ ਸੀ। ਸਕਸ਼ਮ ਇੱਕ ਦਿਨ ਪਹਿਲਾਂ ਹੀ ਆਪਣੇ ਤਿੰਨ ਦੋਸਤਾਂ ਨਾਲ ਇੱਥੇ ਘੁੰਮਣ ਆਇਆ ਸੀ ਅਤੇ ਸੋਮਵਾਰ ਨੂੰ ਉਸ ਨੇ ਸਹਾਰਨਪੁਰ ਵਾਪਸ ਜਾਣਾ ਸੀ ਅਤੇ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।


ਇਹ ਵੀ ਪੜ੍ਹੋ: Ludhiana news: ਲੁਧਿਆਣਾ ਕੇਂਦਰੀ ਜੇਲ੍ਹ ਮੁੜ ਸੁਰਖੀਆਂ 'ਚ, ਕੈਦੀਆਂ ਨੇ ਪੁੱਟੀ ਕੰਧ, ਜਾਂਚ ਦੌਰਾਨ ਹੋਇਆ ਖ਼ੁਲਾਸਾ