Patiala News: ਪਟਿਆਲਾ ਤੋਂ ਦੁਖਦਾਈ ਖਬਰ ਆਈ ਹੈ। ਘਨੌਰ ਇਲਾਕੇ ਵਿੱਚ ਪੀਆਰਟੀਸੀ ਦੀ ਬੱਸ ਨਾਲ ਟਕਰਾਉਣ ਕਾਰਨ ਪਰਿਵਾਰ ਦਾ ਇਕਲੌਤਾ ਚਿਰਾਗ ਬੁੱਝ ਗਿਆ। 6 ਅਪ੍ਰੈਲ ਨੂੰ ਹੋਏ ਇਸ ਹਾਦਸੇ 'ਚ 21 ਸਾਲਾ ਮੋਹਿਤ ਮਿੱਤਲ ਦੀ ਮੌਤ ਹੋ ਗਈ। 


ਘਨੌਰ ਪੁਲਿਸ ਨੇ ਮੋਹਿਤ ਦੇ ਦੋਸਤ ਹਰਪ੍ਰੀਤ ਦੀ ਸ਼ਿਕਾਇਤ ’ਤੇ ਪੀਆਰਟੀਸੀ ਬੱਸ ਚਾਲਕ ਹਾਕਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਮਾਣਾ ਦਾ ਰਹਿਣ ਵਾਲਾ ਹਾਕਮ ਸਿੰਘ ਪਟਿਆਲਾ ਤੋਂ ਜੈਪੁਰ ਜਾਣ ਵਾਲੀ ਪੀਆਰਟੀਸੀ ਬੱਸ ਚਲਾ ਰਿਹਾ ਸੀ। ਉਹ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਘਨੌਰ ਰੂਟ ਰਾਹੀਂ ਬੱਸ ਲੈ ਕੇ ਜਾ ਰਿਹਾ ਸੀ। 


ਇਹ ਵੀ ਪੜ੍ਹੋ: Punjab Politics: ਕੁੰਵਰ ਵਿਜੇ ਪ੍ਰਤਾਪ ਦੀ ਨਰਾਜ਼ਗੀ ਕਰੇਗੀ ਆਪ ਦਾ ਨੁਕਸਾਨ ? CM ਦੀਆਂ ਮੀਟਿੰਗਾਂ ਤੋਂ ਬਣਾਈ ਦੂਰੀ


ਹਰਪ੍ਰੀਤ ਦੇ ਬਿਆਨ ਮੁਤਾਬਕ ਉਹ ਆਪਣੇ ਦੋਸਤ ਮੋਹਿਤ ਨਾਲ ਜਾ ਰਿਹਾ ਸੀ। ਮੋਹਿਤ ਆਪਣੀ ਬਾਈਕ 'ਤੇ ਜਾ ਰਿਹਾ ਸੀ ਜਦੋਂਕਿ ਹਰਪ੍ਰੀਤ ਆਪਣੀ ਬਾਈਕ 'ਤੇ ਅਲੱਗ ਜਾ ਰਿਹਾ ਸੀ। ਪਿੰਡ ਹਰੀਗੜ੍ਹ ਨੇੜੇ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਪੀਆਰਟੀਸੀ ਬੱਸ ਨੇ ਮੋਹਿਤ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।


ਪੁਲਿਸ ਨੇ ਮੋਹਿਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ। ਪੁਲਿਸ ਨੇ ਪੀਆਰਟੀਸੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਹੈ ਪਰ ਡਰਾਈਵਰ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਹਾਦਸੇ ਵਿੱਚ ਮਾਰੇ ਗਏ ਮੋਹਿਤ ਦੇ ਪਿਤਾ ਘਨੌਰ ਵਿੱਚ ਦੁੱਧ ਦੀ ਡੇਅਰੀ ਦਾ ਕਾਰੋਬਾਰ ਕਰਦੇ ਹਨ। ਮੋਹਿਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ।


ਇਹ ਵੀ ਪੜ੍ਹੋ: Sarwan singh pandher arrest: ਤਮਿਲਨਾਡੂ ਪੁਲਿਸ ਨੇ ਸਰਵਣ ਸਿੰਘ ਪੰਧੇਰ ਸਮੇਤ ਚਾਰ ਕਿਸਾਨ ਆਗੂਆਂ ਨੂੰ ਕੀਤਾ ਗ੍ਰਿਫ਼ਤਾਰ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।