ਫਗਵਾੜਾ: ਸੋਮਵਾਰ ਸਵੇਰੇ ਇੱਥੇ ਸ਼ਰਧਾਲੂਆਂ ਦੀ ਬੱਸ ਹਾਦਸਾਗ੍ਰਸਤ ਹੋ ਗਈ। ਵੈਸ਼ਣੋ ਦੇਵੀ ਮੱਥਾ ਟੇਕ ਕੇ ਹਰਿਦੁਆਰ ਜਾ ਰਹੇ ਸ਼ਰਧਾਲੂਆਂ ਦੀ ਬੱਸ ਲਿੰਕ ਰੋਡ 'ਤੇ ਖੜ੍ਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ 38 ਸਵਾਰੀਆਂ ਨੂੰ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ। ਇਨ੍ਹਾਂ 'ਚੋਂ ਤਿੰਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬਿਹਾਰ ਦੀ ਬੱਸ ਦੇ ਡਰਾਈਵਰ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਬਲਕਾਰ ਸਿੰਘ ਦਾ ਕਹਿਣਾ ਹੈ ਕਿ ਉਹ ਜਲੰਧਰ ਤੋਂ ਚੱਲੇ ਸੀ। ਫਗਵਾੜੇ ਕੋਲ ਸਵਾਰੀਆਂ ਲੈਣ ਲੱਗੇ ਤਾਂ ਪਾਣੀ ਹੋਣ ਕਰਕੇ ਬੱਸ ਅੱਗੇ ਰੋਕੀ। ਜਿਵੇਂ ਹੀ ਉਹ ਚੱਲੇ ਤਾਂ ਪਿਛਲੀ ਬੱਸ ਨੇ ਟੱਕਰ ਮਾਰ ਦਿੱਤੀ। ਬ੍ਰੇਕਾਂ ਨਹੀਂ ਲੱਗਣ ਦਿੱਤੀਆਂ। ਮੋਟਰਸਾਈਕਲ ਵਾਲਿਆਂ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਫਗਵਾੜਾ ਦੀ ਐਸਡੀਐਮ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ ਜਿਨ੍ਹਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ, ਉਨ੍ਹਾਂ ਨੂੰ ਫਸਟ ਏਡ ਦੇ ਦਿੱਤੀ ਗਈ। ਤਿੰਨ ਨੂੰ ਜ਼ਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਜਲੰਧਰ ਰੇਫਰ ਕਰ ਦਿੱਤਾ ਗਿਆ ਹੈ। ਮੈਂ ਪੁਲਿਸ ਆਫਿਸਰ ਨੂੰ ਕਹਾਂਗੀ ਕਿ ਬੱਸ ਡਰਾਈਵਰ ਖਿਲਾਫ ਐਕਸ਼ਨ ਲੈਣ।