ਰਾਏਕੋਟ: ਇੱਥੇ ਸ਼ਨੀਵਾਰ ਦੇਰ ਸ਼ਾਮ ਲੁਧਿਆਣਾ-ਬਠਿੰਡਾ ਰੋਡ 'ਤੇ ਪਿੰਡ ਗੋਦਵਾਲ ਕੋਲ ਹੋਏ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਲੁਧਿਆਣਾ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਬ੍ਰੇਜ਼ਾ ਕਾਰ ਸੜਕ 'ਤੇ ਅਵਾਰਾ ਪਸ਼ੂ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਟਰਾਂਸਫਾਰਮਰ ਦੇ ਖੰਭੇ ਨਾਲ ਟਕਰਾ ਕੇ ਚਕਨਾਚੂਰ ਹੋ ਗਈ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਣ ਨਿੱਕਲ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਾ। ਇਸ ਹਾਦਸੇ 'ਚ ਅਵਾਰਾ ਪਸ਼ੂ ਦੀ ਵੀ ਮੌਤ ਹੋ ਗਈ। ਕਾਰ ਸਵਾਰਾਂ 'ਚ ਰਾਏਕੋਟ ਦੇ ਰਹਿਣ ਵਾਲੇ ਦੋ ਸਕੇ ਭਰਾ ਗੁਰਦੀਪ ਸਿੰਘ ਤੇ ਪ੍ਰਦੀਪ ਸਿੰਘ ਦੇ ਨਾਲ ਤੀਜਾ ਲੜਕਾ ਇੰਦਰਜੀਤ ਸਵਾਰ ਸੀ। ਹਾਦਸੇ 'ਚ ਪ੍ਰਦੀਪ ਤੇ ਇੰਦਰਜੀਤ ਦੀ ਮੌਤ ਹੋ ਗਈ ਜਦਕਿ ਗੁਰਦੀਪ ਸਿੰਘ ਦੀ ਹਾਲਤ ਗੰਭੀਰ ਹੈ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਲੁਧਿਆਣਾ-ਬਠਿੰਡਾ ਰੋਡ 'ਤੇ ਅਵਾਰਾ ਪਸ਼ੂ ਨਾਲ ਟਕਰਾ ਕੇ ਬ੍ਰੇਜ਼ਾ ਤਬਾਹ, ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ
ਏਬੀਪੀ ਸਾਂਝਾ
Updated at:
26 Jul 2020 10:57 AM (IST)
ਕਾਰ ਸਵਾਰਾਂ 'ਚ ਰਾਏਕੋਟ ਦੇ ਰਹਿਣ ਵਾਲੇ ਦੋ ਸਕੇ ਭਰਾ ਗੁਰਦੀਪ ਸਿੰਘ ਤੇ ਪ੍ਰਦੀਪ ਸਿੰਘ ਦੇ ਨਾਲ ਤੀਜਾ ਲੜਕਾ ਇੰਦਰਜੀਤ ਸਵਾਰ ਸੀ। ਹਾਦਸੇ 'ਚ ਪ੍ਰਦੀਪ ਤੇ ਇੰਦਰਜੀਤ ਦੀ ਮੌਤ ਹੋ ਗਈ ਜਦਕਿ ਗੁਰਦੀਪ ਸਿੰਘ ਦੀ ਹਾਲਤ ਗੰਭੀਰ ਹੈ।
- - - - - - - - - Advertisement - - - - - - - - -