Punjab News: ਫਾਜ਼ਿਲਕਾ ਦੇ ਮਹਾਰਾਜਾ ਅਗਰਸੇਨ ਚੌਕ ਨੇੜੇ ਇੱਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸਕੂਲ ਜਾਣ ਵਾਲੇ ਅੱਠ ਤੋਂ ਨੌਂ ਬੱਚੇ ਵਾਲ-ਵਾਲ ਬਚ ਗਏ। ਇਸ ਘਟਨਾ ਵਿੱਚ ਦੋ ਬੱਚੇ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

Continues below advertisement

ਇੱਕ ਈ-ਰਿਕਸ਼ਾ ਜਿਸ ਵਿੱਚ ਇੱਕ ਨਿੱਜੀ ਸਕੂਲ ਦੇ ਅੱਠ ਤੋਂ ਨੌਂ ਬੱਚਿਆਂ ਨੂੰ ਸਕੂਲ ਲੈਕੇ ਜਾ ਰਿਹਾ ਸੀ। ਅਚਾਨਕ, ਸਾਈਕਲ 'ਤੇ ਸਵਾਰ ਇੱਕ ਲੜਕੀ ਆਟੋ ਦੇ ਸਾਹਮਣੇ ਆ ਗਈ। ਉਸ ਨੂੰ ਬਚਾਉਂਦਿਆਂ-ਬਚਾਉਂਦਿਆਂ ਈ-ਰਿਕਸ਼ਾ ਚਾਲਕ ਨੇ ਮੋੜ ਲਿਆ ਅਤੇ ਈ-ਰਿਕਸ਼ਾ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਭੱਜ ਕੇ ਬੱਚਿਆਂ ਨੂੰ ਸੁਰੱਖਿਅਤ ਬਚਾਇਆ। ਹਾਦਸੇ ਵਿੱਚ ਦੋ ਬੱਚੇ ਜ਼ਖਮੀ ਹੋ ਗਏ।

Continues below advertisement

ਮੌਕੇ 'ਤੇ ਮੌਜੂਦ ਇੱਕ ਮੈਡੀਕਲ ਆਪਰੇਟਰ ਲਵਲੀ ਨੇ ਕਿਹਾ ਕਿ ਜਦੋਂ ਉਹ ਆਪਣੀ ਦੁਕਾਨ 'ਤੇ ਸੀ, ਉਦੋਂ ਅਚਾਨਕ ਉਸ ਨੂੰ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਦੁਕਾਨ ਤੋਂ ਬਾਹਰ ਆਇਆ ਤਾਂ ਉਸਨੇ ਈ-ਰਿਕਸ਼ਾ ਪਲਟਿਆ ਹੋਇਆ ਦੇਖਿਆ ਅਤੇ ਅੰਦਰ ਸਕੂਲੀ ਬੱਚੇ ਚੀਕ ਰਹੇ ਸਨ। ਉਹ ਅਤੇ ਕੁਝ ਹੋਰ ਲੋਕ ਮੌਕੇ 'ਤੇ ਪਹੁੰਚੇ ਅਤੇ ਨਾ ਸਿਰਫ਼ ਈ-ਰਿਕਸ਼ਾ ਨੂੰ ਸਿੱਧਾ ਕੀਤਾ ਸਗੋਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ।

ਲਵਲੀ ਨੇ ਕਿਹਾ ਕਿ ਹਾਦਸੇ ਵਿੱਚ ਦੋ ਬੱਚੇ ਜ਼ਖਮੀ ਹੋਏ ਹਨ। ਇੱਕ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਹੈ, ਜਦੋਂ ਕਿ ਦੂਜੇ ਬੱਚੇ ਦੇ ਮੋਢੇ ਵਿੱਚ ਸੱਟ ਲੱਗੀ ਹੈ। ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਬਾਕੀ ਬੱਚੇ ਅਤੇ ਈ-ਰਿਕਸ਼ਾ ਚਾਲਕ ਸੁਰੱਖਿਅਤ ਹਨ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਹਾਦਸਾ ਸਾਫ਼ ਦਿਖਾਈ ਦਿੰਦਾ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।