Jalandhar News: ਜਲੰਧਰ ਵਿੱਚ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਨਾਲ ਹਲਚਲ ਮਚ ਗਈ। ਸਕੂਲਾਂ ਦੇ ਪ੍ਰਿੰਸਿਪਲਾਂ ਨੂੰ ਧਮਕੀ ਭਰੀ ਮੇਲ ਭੇਜੀ ਗਈ। ਮੇਲ ਮਿਲਣ ਤੇ ਤੁਰੰਤ ਸਕੂਲਾਂ ਵਿੱਚ ਚੱਲ ਰਹੀ ਕਲਾਸਾਂ ਬੰਦ ਕਰਕੇ ਬੱਤੀਆਂ ਬੁਝਾ ਦਿੱਤੀਆਂ ਗਈਆਂ। ਇਸ ਤੋਂ ਬਾਅਦ ਮਾਪਿਆਂ ਨੂੰ ਵਟਸਐਪ, ਫੋਨ ਕਾਲ ਅਤੇ ਸਕੂਲ ਐਪ ਦੀ ਸਹਾਇਤਾ ਨਾਲ ਸੂਚਨਾ ਦਿੱਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਤੁਰੰਤ ਲੈ ਜਾਣ।

Continues below advertisement

ਬੱਚਿਆਂ ਸਣੇ ਮਾਪੇ ਵੀ ਘਬਰਾਏ

ਢਾਈ ਵਜੇ ਦੀ ਛੁੱਟੀ ਦੀ ਥਾਂ ਸਵੇਰੇ 11 ਵਜੇ ਹੀ ਛੁੱਟੀ ਹੋਣ ਕਾਰਨ ਮਾਪੇ ਵੀ ਘਬਰਾ ਗਏ। ਸਾਰੇ ਆਪਣੇ ਕੰਮ ਛੱਡ ਕੇ ਤੁਰੰਤ ਬੱਚਿਆਂ ਨੂੰ ਲੈਣ ਲਈ ਸਕੂਲ ਪਹੁੰਚ ਗਏ। ਪੁਲਿਸ ਸੂਤਰਾਂ ਮੁਤਾਬਕ, ਜਲੰਧਰ ਦੇ KMV ਸਕੂਲ, ਸੇਂਟ ਜੋਸਫ਼ ਕਾਨਵੈਂਟ ਸਕੂਲ, IVY ਵਰਲਡ ਸਕੂਲ ਅਤੇ ਸ਼ਿਵ ਜਯੋਤੀ ਸਕੂਲ ਨੂੰ ਇਹ ਧਮਕੀ ਭੇਜੀ ਗਈ।

Continues below advertisement

ਈ-ਮੇਲ ਰਾਹੀਂ ਮਿਲੀ ਧਮਕੀ

ਉੱਥੇ ਮੌਕੇ ‘ਤੇ ਪਹੁੰਚੇ ਇੱਕ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਧਮਕੀ ਈ-ਮੇਲ ਰਾਹੀਂ ਮਿਲੀ ਹੈ। ਐਂਟੀ ਸਾਬੋਟਾਜ਼ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਸਾਰੇ ਸਕੂਲ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਤੌਰ ‘ਤੇ ਸਕੂਲ ਖਾਲੀ ਕਰਵਾ ਦਿੱਤੇ ਗਏ ਹਨ।

ਸਕੂਲ ਵਿੱਚ ਵੀ ਛੁੱਟੀ ਦਾ ਐਲਾਨ

ਬੰਬ ਦੀ ਧਮਕੀ ਤੋਂ ਬਾਅਦ ਜਲੰਧਰ ਦੇ ਸਾਰੇ ਸਕੂਲ ਬੰਦ ਕਰਵਾਏ ਜਾ ਰਹੇ ਹਨ। APJ ਸਕੂਲ, ਮਾਇਰ ਵਰਲਡ ਅਤੇ ਕੈਂਬ੍ਰਿਜ ਕੋ-ਐਡ ਸਕੂਲ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ DC ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਥੋੜ੍ਹੀ ਦੇਰ ਵਿੱਚ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਵੀ 3 ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸਦੀ ਜ਼ਿੰਮੇਵਾਰੀ ਖਾਲਿਸਤਾਨੀ ਸੰਗਠਨ "ਖਾਲਿਸਤਾਨ ਰੈਫਰੇਂਡਮ" ਨੇ ਲਈ ਸੀ। ਹਾਲਾਂਕਿ ਅੱਜ ਤੱਕ ਅੰਮ੍ਰਿਤਸਰ ਪੁਲਿਸ ਧਮਕੀ ਦੇਣ ਵਾਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਲੱਭ ਸਕੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।