ਅੰਮ੍ਰਿਤਸਰ: ਜੀਐਸਟੀ, ਰਿਟਰਨ ਤੇ ਲੇਟ ਫੀਸਾਂ ਤੋਂ ਤੰਗ ਆ ਕੇ ਅਕਾਉਂਟੈਂਟ ਨੇ ਖੁਦਕੁਸ਼ੀ ਕਰ ਲਈ ਹੈ। ਇਹ ਪਹਿਲਾ ਅਜਿਹਾ ਮਾਮਲਾ ਹੈ ਜਦੋਂ ਕਿਸੇ ਵਪਾਰੀ ਨੇ ਨਹੀਂ ਸਗੋਂ ਅਕਾਉਂਟੈਂਟ ਨੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਪਿੰਡ ਨੰਗਲ ਕੋਟਲੀ, ਗੁਰਦਾਸਪੁਰ ਦੇ ਸਤਿੰਦਰ ਕੁਮਾਰ ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਗੁਰਮਿੰਦਰ ਦਾ ਕਹਿਣਾ ਹੈ ਕਿ ਸਤਿੰਦਰ ਦੁਪਹਿਰ ਨੂੰ ਘਰ ਤੋਂ ਬਟਾਲਾ ਗਿਆ ਸੀ। ਉਹ ਕਿਸੇ ਚਾਰਟਰ ਅਕਾਉਂਟੈਂਟ ਨੂੰ ਮਿਲਣਾ ਚਾਹੁੰਦਾ ਸੀ ਪਰ ਸ਼ਾਮ ਨੂੰ ਫੋਨ ‘ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਆਇਆ ਹੈ ਤੇ ਬੁੱਧਵਾਰ ਸਵੇਰੇ ਵਾਪਸ ਆਵੇਗਾ।
ਇਸ ਤੋਂ ਬਾਅਦ 2:45 ਵਜੇ ਉਸ ਨੇ ਫੋਨ ਕਰ ਪੁੱਛਿਆ ਤਾਂ ਸਤਿੰਦਰ ਨੇ ਕਿਹਾ ਕਿ ਉਸ ਨੇ ਸਲਫਾਸ ਖਾ ਲਈ ਹੈ। ਇਸ ਤੋਂ ਬਾਅਦ ਫੋਰਨ ਫੋਨ ਕੱਟ ਗਿਆ। 3:6 ਵਜੇ ਵ੍ਹੱਟਸਐਪ ‘ਤੇ ਸਤਿੰਦਰ ਦਾ ਸੁਸਾਈਡ ਨੋਟ ਵੀ ਮਿਲਿਆ। ਹੋਟਲ ਕਰਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਤਿੰਦਰ ਦੇ ਪਰਿਵਾਰਕ ਮੈਂਬਰ ਦਾ ਵੀ ਫੋਨ ਆਇਆ ਸੀ। ਦੋਂ ਡਾਕਟਰਾਂ ਦੀ ਟੀਮ ਸਤਿੰਦਰ ਦੇ ਕਮਰੇ ‘ਚ ਪਹੁੰਚੀ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।
ਐਸਐਚਓ ਸਿਵਲ ਲਾਈਨ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ‘ਚ ਮ੍ਰਿਤਕ ਨੇ ਜੀਐਸਟੀ, ਰਿਟਰਨ ਤੇ ਲੇਟ ਫੀਸ ਨੂੰ ਆਪਣੀ ਮੌਤ ਦਾ ਮੁੱਖ ਕਾਰਨ ਕਿਹਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੀਐਸਟੀ ਤੋਂ ਅੱਕੇ ਅੰਮ੍ਰਿਤਸਰ ਦੇ ਬੰਦੇ ਨੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ
Updated at:
26 Sep 2019 01:36 PM (IST)
ਜੀਐਸਟੀ, ਰਿਟਰਨ ਤੇ ਲੇਟ ਫੀਸਾਂ ਤੋਂ ਤੰਗ ਆ ਕੇ ਅਕਾਉਂਟੈਂਟ ਨੇ ਖੁਦਕੁਸ਼ੀ ਕਰ ਲਈ ਹੈ। ਇਹ ਪਹਿਲਾ ਅਜਿਹਾ ਮਾਮਲਾ ਹੈ ਜਦੋਂ ਕਿਸੇ ਵਪਾਰੀ ਨੇ ਨਹੀਂ ਸਗੋਂ ਅਕਾਉਂਟੈਂਟ ਨੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਪਿੰਡ ਨੰਗਲ ਕੋਟਲੀ, ਗੁਰਦਾਸਪੁਰ ਦੇ ਸਤਿੰਦਰ ਕੁਮਾਰ ਵਜੋਂ ਹੋਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -