ਚੰਡੀਗੜ੍ਹ: ਦਿੱਲੀ ਬਾਰਡਰ ਉੱਤੇ ਚੱਲ ਰਹੇ ਕਿਸਾਨ ਅੰਦੋਲਨ (Farmer Protest) ਦੌਰਾਨ ਜਦੋਂ ਪੀਜ਼ਾ ਲੰਗਰ ਲਾਇਆ ਗਿਆ ਸੀ, ਤਦ ਸਰਕਾਰ ਪੱਖੀ ਲੋਕਾਂ ਨੇ ਕਿਸਾਨਾਂ ਦੀ ਬਹੁਤ ਆਲੋਚਨਾ ਕੀਤੀ ਸੀ। ਹੁਣ ਫ਼ਿਲਮ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ (Gurpreet Ghuggi) ਨੇ ਅਜਿਹੇ ਆਲੋਚਕਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਸਿੰਘੂ ਬਾਰਡਰ ਸਰਕਾਰ ਦੇ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਦਾ ਸਥਾਨ ਬਣ ਗਿਆ ਹੈ। ਪੀਜ਼ਾ ਲੰਗਰ ਬਾਰੇ ਕਈਆਂ ਨੇ ਆਖਿਆ ਸੀ ਕਿ ਕਿਸਾਨ ਅੰਦੋਲਨ ਨੂੰ ‘ਹਾਈਜੈਕ ਕਰ ਲਿਆ ਗਿਆ ਹੈ।’


ਵਾਇਰਲ ਵੀਡੀਓ ’ਚ ਗੁਰਪ੍ਰੀਤ ਘੁੱਗੀ ਪੰਜਾਬੀ ’ਚ ਇਹ ਬੋਲਦੇ ਵਿਖਾਈ ਦਿੰਦੇ ਹਨ ‘ਕਈ ਲੋਕ ਹੈਰਾਨ ਹਨ ਕਿ ਇਹ ਕਿਹੋ ਜਿਹਾ ਪ੍ਰਦਰਸ਼ਨ ਹੈ? ਜਿੱਥੇ ਪੀਜ਼ਾ ਖਾਧਾ ਜਾ ਰਿਹਾ ਹੈ। ਓ ਬੇਵਕੂਫ਼ੋ, ਪੀਜ਼ਾ ਕ੍ਰਸਟ ਆਟੇ ਨਾਲ ਬਣਦਾ ਹੈ, ਜੋ ਕਿਸਾਨਾਂ ਤੋਂ ਆਉਂਦਾ ਹੈ। ਉੱਪਰ ਪੈਣ ਵਾਲਾ ਪਨੀਰ ਵੀ ਉਨ੍ਹਾਂ ਦੀਆਂ ਗਊਆਂ ਤੋਂ ਆਉਂਦਾ ਹੈ।’

ਫਿਰ ਉਹ ਕਹਿੰਦੇ ਹਨ,‘ਇਸ ਵਿੱਚ ਤੁਹਾਡੇ ਚਾਚੇ ਦਾ ਕੀ ਜਾ ਰਿਹਾ ਹੈ?’

ਟਵਿਟਰ ਉੱਤੇ ਗੁਰਪ੍ਰੀਤ ਘੁੱਗੀ ਦੀ ਇਹ ਵੀਡੀਓ 5.3 ਲੱਖ ਵਾਰ ਵੇਖੀ ਜਾ ਚੁੱਕੀ ਹੈ। ਉਨ੍ਹਾਂ ਦੇ ਹੱਕ ਵਿੱਚ ਬਹੁਤ ਸਾਰੇ ਕਮੈਂਟ ਆਏ ਹਨ।

ਦਰਅਸਲ ਪੰਜ ਦੋਸਤਾਂ ਦੀ ਇੱਕ ਟੋਲੀ ਸਨਿੱਚਰਵਾਰ ਸਵੇਰੇ ਅੰਮ੍ਰਿਤਸਰ ਤੋਂ ਰਵਾਨਾ ਹੋਈ। ਨਿਯਮਤ ਤੌਰ ਉੱਤੇ ਲੰਗਰ ਲਾਉਣ ਲਈ ਉਨ੍ਹਾਂ ਕੋਲ ਵੱਧ ਸਮਾਂ ਨਹੀਂ ਸੀ। ਇਸੇ ਲਈ ਉਨ੍ਹਾਂ ਨੇ ਹਰਿਆਣਾ ਦੇ ਇੱਕ ਮਾੱਲ ਤੋਂ ਕਈ ਪੀਜ਼ਾ ਲਏ ਤੇ ਸਿੰਘੂ ਬਾਰਡਰ ਉੱਤੇ ਸਟਾਲ ਲਾ ਲਿਆ। ਉੱਥੇ ਵੱਡੀ ਗਿਣਤੀ ’ਚ ਅੰਦੋਲਨਕਾਰੀ ਕਿਸਾਨ ਇਕੱਠੇ ਹੋ ਗਏ ਤੇ ਇਨ੍ਹਾਂ ਦੋਸਤਾਂ ਨੇ ਉੱਥੇ 400 ਪੀਜ਼ੇ ਵੰਡੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904