ਹਾਲਾਂਕਿ ਅੱਜ ਸਵੇਰ ਤੋਂ ਹੀ ਧੁੰਦ ਬਹੁਤ ਜ਼ਿਆਦਾ ਹੋਣ ਕਰਕੇ ਵਿਜੀਬਿਲਟੀ ਬਹੁਤ ਘੱਟ ਸੀ ਪਰ ਕਿਸਾਨ ਲੀਡਰ ਲਗਾਤਾਰ ਸਾਰੇ ਟਰੈਕਟਰ ਚਾਲਕਾਂ ਨੂੰ ਆਪਣੇ ਵਲੰਟੀਅਰਾਂ ਤੇ ਕਾਰਾਂ ਲੱਗੇ ਸਪੀਕਰਾਂ ਰਾਹੀਂ ਅਲਰਟ ਕਰਦੇ ਰਹਿਣਗੇ। ਕਿਸਾਨ ਆਗੂ ਗੁਰਚਰਨ ਸਿੰਘ ਚੱਬਾ ਤੇ ਲਖਵਿੰਦਰ ਸਿੰਘ ਵਰਿਆਮਨੰਗਲ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਹਰ 15 ਦਿਨਾਂ ਬਾਅਦ ਕਿਸਾਨਾਂ ਦੇ ਜੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਭੇਜੇ ਜਾਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਦੀ ਦਾ ਸਾਡੇ ਤੇ ਕੋਈ ਅਸਰ ਨਹੀਂ ਤੇ ਪੰਜਾਬ ਦੇ ਕਿਸਾਨਾਂ ਵਿੱਚ ਇਸ ਅੰਦੋਲਨ ਪ੍ਰਤੀ ਉਸੇ ਤਰ੍ਹਾਂ ਉਤਸ਼ਾਹ ਹੈ, ਜਿਵੇਂ ਪਹਿਲੇ ਦਿਨ ਸੀ, ਕਿਉਂਕਿ ਕਿਸਾਨ ਇਸ ਕੁਰਬਾਨੀਆਂ ਭਰੇ ਮਹੀਨੇ ਤੋਂ ਪ੍ਰੇਰਣਾ ਲੈਂਦੇ ਹਨ। ਕਿਸਾਨਾਂ ਦਾ ਜੱਥਾ ਅੱਜ ਸ਼ੰਭੂ ਬਾਰਡਰ ਨਜ਼ਦੀਕ ਰਾਤ ਪੜਾਅ ਕਰਨ ਤੋਂ ਬਾਅਦ ਭਲਜੇ ਦਿੱਲੀ ਪੁੱਜੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904