ਚੰਡੀਗੜ੍ਹ: ਕਿਸਾਨ ਅੰਦੋਲਨ ਨੂੰ ਲੈ ਕੇ ਕਈ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਵੀ ਸੱਚ ਹੈ ਕਿ 70 ਫੀਸਦੀ ਆਬਾਦੀ ਖੇਤੀ 'ਤੇ ਨਿਰਭਰ ਹੋਣ ਦੇ ਬਾਵਜੂਦ ਦੇਸ਼ ਦਾ ਸ਼ਹਿਰੀ ਤਬਕਾ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਬਾਰੇ ਜਾਣਦਾ ਹੀ ਨਹੀਂ।
ਏਬੀਪੀ ਨਿਊਜ਼ ਨੇ ਪੰਜਾਬ ਦੀ ਕਿਸਾਨ ਜਸਬੀਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਉਹ ਚਾਰ ਕਿਸਮਾਂ ਦੀਆਂ ਫਸਲਾਂ ਉਗਾਉਂਦੇ ਹਨ: ਕਣਕ, ਝੋਨਾ, ਆਲੂ ਤੇ ਛੋਲੇ। ਇਨ੍ਹਾਂ ਵਿੱਚੋਂ ਜਸਬੀਰ ਕਣਕ ਤੇ ਝੋਨਾ ਨੂੰ ਪੱਕਾ ਮੰਨਦੇ ਹਨ ਕਿਉਂਕਿ ਸਰਕਾਰ ਇਸ ਨੂੰ ਐਮਐਸਪੀ 'ਤੇ ਖਰੀਦਦੀ ਹੈ। ਦੂਜੇ ਪਾਸੇ ਆਲੂ ਤੇ ਛੋਲੇ ਦੀਆਂ ਫਸਲਾਂ ਤੁੱਕਾ ਹਨ, ਕਿਉਂਕਿ ਸਰਕਾਰ ਇਨ੍ਹਾਂ ਨੂੰ ਐਮਐਸਪੀ ਤੇ ਨਹੀਂ ਖਰੀਦਦੀ।
ਵੇਖੋ ਪੂਰੀ ਰਿਪੋਰਟ
ਇਨ੍ਹਾਂ ਨੂੰ ਤੁੱਕਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਕਈ ਵਾਰ ਛੋਲਿਆਂ ਦਾ ਰੇਟ 100 ਰੁਪਏ ਪ੍ਰਤੀ ਕਿੱਲੋ ਹੁੰਦਾ ਹੈ ਤੇ ਕਈ ਵਾਰ 15 ਰੁਪਏ ਕਿਲੋ ਨਹੀਂ ਵਿਕਦੇ। ਜਸਬੀਰ ਦੀ ਚੁਣੌਤੀ ਇਹ ਹੈ ਕਿ ਖੇਤੀ ਦੀ ਵੱਧ ਰਹੀ ਲਾਗਤ ਜਿਵੇਂ ਖਾਦ, ਬੀਜ, ਦਵਾਈਆਂ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਖੇਤੀ ਕਰਨਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਕਾਰਪੋਰੇਟ ਆ ਜਾਂਦਾ ਹੈ, ਤਾਂ ਇਹ ਹੋ ਸਕਦਾ ਹੈ ਕਿ ਸ਼ੁਰੂਆਤੀ ਕੁਝ ਸਾਲਾਂ ਵਿੱਚ ਇਹ ਚੰਗੀ ਕੀਮਤ ਦੇਵੇ, ਪਰ ਇਸ ਦੇ ਬਾਅਦ ਚੁਣੌਤੀਆਂ ਵੱਡੀਆਂ ਹਨ। ਅਜਿਹਾ ਡਰ ਸਿਰਫ ਜਸਬੀਰ ਕੌਰ ਦਾ ਹੀ ਨਹੀਂ, ਬਲਕਿ ਪੰਜਾਬ ਦੀਆਂ ਹਜ਼ਾਰਾਂ-ਕਰੋੜਾਂ ਕਿਸਾਨਾਂ ਦਾ ਹੈ।
ਪੰਜਾਬ ਦੀ ਕਿਸਾਨ ਜਸਬੀਰ ਕੌਰ ਕੋਲੋਂ ਜਾਣੋਂ ਕਿਸਾਨਾਂ ਦਾ ਅਸਲ ਦਰਦ
ਏਬੀਪੀ ਸਾਂਝਾ
Updated at:
25 Dec 2020 10:11 AM (IST)
ਕਿਸਾਨ ਅੰਦੋਲਨ ਨੂੰ ਲੈ ਕੇ ਕਈ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਵੀ ਸੱਚ ਹੈ ਕਿ 70 ਫੀਸਦੀ ਆਬਾਦੀ ਖੇਤੀ 'ਤੇ ਨਿਰਭਰ ਹੋਣ ਦੇ ਬਾਵਜੂਦ ਦੇਸ਼ ਦਾ ਸ਼ਹਿਰੀ ਤਬਕਾ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਬਾਰੇ ਜਾਣਦਾ ਹੀ ਨਹੀਂ।
- - - - - - - - - Advertisement - - - - - - - - -