ਅਫਗਾਨਿਸਤਾਨ ਤੋਂ ਪਿਆਜ਼ ਲਗਾਤਾਰ ਭੇਜਿਆ ਜਾ ਰਿਹਾ ਹੈ ਹਰ ਰੋਜ਼ ਕਰੀਬ 80 ਟੱਰਕ ਭਾਰਤ ‘ਚ ਆਈਸੀਪੀ ਰਾਹੀਂ ਪਹੁੰਚ ਰਹੇ ਹਨ ਪਰ ਆਈਸੀਪੀ ‘ਤੇ ਸ਼ੇਡ ਨਾ ਹੋਣ ਕਰਕੇ ਪਿਆਜ਼ ਨੂੰ ਬਾਹਰ ਹੀ ਉਤਾਰਿਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਭੇਜਿਆ ਪਿਆਜ਼ ਬਾਹਰ ਪਿਆ ਖ਼ਰਾਬ ਹੋ ਰਿਹਾ ਹੈ।
ਉਧਰ ਦੂਜੇ ਪਾਸੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਪਿਆਜ਼ ਦੀ ਕੀਮਤਾਂ ‘ਤੇ ਹੁਣ ਲਗਾਮ ਲੱਗੀ ਹੈ। ਆਉਣ ਵਾਲੇ ਦਿਨਾਂ ‘ਚ ਪਿਆਜ਼ ਦੀ ਕੀਮਤਾਂ ਹੋਰ ਘੱਟ ਹੋਣਗੀਆਂ। ਇਹ ਪਿਆਜ਼ ਭਾਰਤ ਦੇ ਵੱਖ-ਵੱਖ ਸੂਬਿਆਂ ਮੁੰਬਈ, ਹਿਮਾਚਲ, ਦਿੱਲੀ, ਹਰਿਆਣਾ ਅਤੇ ਪੰਜਾਬ ‘ਚ ਜਾਂਦਾ ਹੈ।