ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਸੁਖਬੀਰ ਬਾਦਲ ਵੱਲੋਂ ਟਕਸਾਲੀ ਲੀਡਰਾਂ ਨੂੰ ਕਾਂਗਰਸ ਦੀ ‘ਬੀ’ ਟੀਮ ਦੱਸਣ ’ਤੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਤੇ ਪੰਥ ਵਿਰੋਧੀ ਸੋਚ ਨੂੰ ਬੇਪਰਦ ਕਰਨ ਵਾਲੇ ਹਰ ਲੀਡਰ ਵਿੱਚ ਬਾਦਲਾਂ ਨੂੰ ਕਾਂਗਰਸ ਦੀ ‘ਬੀ’ ਟੀਮ ਨਜ਼ਰ ਆਉਂਦੀ ਹੈ।
ਟਕਸਾਲੀ ਲੀਡਰਾਂ ਨੇ ਕਿਹਾ ਕਿ ਕੌਣ ਅਕਾਲੀ ਤੇ ਕੌਣ ਕਾਂਗਰਸੀ ਦਾ ਸਰਟੀਫਿਕੇਟ ਸੁਖਬੀਰ ਬਾਦਲ ਕੋਲੋਂ ਲੈਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੱਸਣ ਕਿ ਉਨ੍ਹਾਂ ਦੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ, ਸਿਰਫ਼ ਇਹ ਕਿ ਉਸ ਨੇ ਆਪਣੀ ਸੋਚ ਨੂੰ ਪੰਜ ਤਾਰਾ ਹੋਟਲ, ਸਿਆਸੀ ਤਾਕਤ ਹਥਿਆਉਣ ਤਕ ਸੀਮਤ ਕਰ ਕੇ ਤੇ ਆਪਣੇ ਚਹੇਤਿਆਂ ਨੂੰ ਰੇਤ, ਲੈਂਡ ਮਾਫੀਆ ਵਰਗੇ ਕੰਮਾਂ ਵਿੱਚ ਪ੍ਰਫੁੱਲਿਤ ਕਰਨ ਲਈ ਪੰਥਕ ਕਦਰਾਂ-ਕੀਮਤਾਂ ਤੇ ਅਕਾਲੀ ਦਲ ਦੇ ਸਿਧਾਤਾਂ ਨੂੰ ਛਿੱਕੇ ਟੰਗ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ, ਉਨ੍ਹਾਂ ਦਾ ਪਿਛੋਕੜ ਤੇ ਮੌਜੂਦਾ ਪ੍ਰਧਾਨ ਦਾ ਪਿਛੋਕੜ ਲੋਕਾਂ ਦੇ ਸਾਹਮਣੇ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸਿਧਾਂਤਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਦੀ ‘ਬੀ’ ਟੀਮ ਦੱਸਣ ਵਾਲੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ’ਤੇ ਹੀ ਬੇਅਦਬੀ, ਨਸ਼ਾ ਮਾਫ਼ੀਆ ਤੇ ਰੇਤ ਮਾਫ਼ੀਆ ਵਰਗੇ ਗ਼ੁਨਾਹਾਂ ਤੋਂ ਬਚੇ ਹੋਏ ਹਨ।
ਇੰਨਾ ਹੀ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ’ਤੇ ਜੀਜੇ-ਸਾਲੇ ਨੂੰ ਵੱਡੀ ਗਿਣਤੀ ਗੰਨਮੈਨ ਸਰਕਾਰ ਵੱਲੋਂ ਦਿੱਤੇ ਗਏ ਹਨ। ਸੀਨੀਅਰ ਪੁਲਿਸ ਅਧਿਕਾਰੀ ਸੜਕਾਂ ਉੱਤੇ ਖੜ੍ਹ ਕੇ ਇਨ੍ਹਾਂ ਦੇ ਕਾਫ਼ਲੇ ਨੂੰ ਲੰਘਾਉਂਦੇ ਹਨ। ਇਸ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨਟ ਦੇ ਵਜ਼ੀਰ ਵੀ ਸਵਾਲ ਖੜ੍ਹੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਚੁੱਪੀ ਦੱਸਦੀ ਹੈ ਕਿ ਬਾਦਲ ਤੇ ਮਜੀਠੀਆ ਪਰਿਵਾਰ ਦੀ ਕੈਪਟਨ ਪਰਿਵਾਰ ਨਾਲ ਸੰਧੀ ਹੋ ਚੁੱਕੀ ਹੈ ਜਿਨ੍ਹਾਂ ਦਾ ਮਕਸਦ ਰਲ-ਮਿਲ ਕੇ ਸੱਤਾ ’ਤੇ ਕਾਬਜ਼ ਹੋਣਾ ਹੈ।
ਟਕਸਾਲੀਆਂ ਨਾਲ ਪੰਗਾ ਲੈ ਬੁਰੇ ਫਸੇ ਸੁਖਬੀਰ ਬਾਦਲ!
ਏਬੀਪੀ ਸਾਂਝਾ
Updated at:
26 Dec 2019 04:38 PM (IST)
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਸੁਖਬੀਰ ਬਾਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਸੁਖਬੀਰ ਬਾਦਲ ਵੱਲੋਂ ਟਕਸਾਲੀ ਲੀਡਰਾਂ ਨੂੰ ਕਾਂਗਰਸ ਦੀ ‘ਬੀ’ ਟੀਮ ਦੱਸਣ ’ਤੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਤੇ ਪੰਥ ਵਿਰੋਧੀ ਸੋਚ ਨੂੰ ਬੇਪਰਦ ਕਰਨ ਵਾਲੇ ਹਰ ਲੀਡਰ ਵਿੱਚ ਬਾਦਲਾਂ ਨੂੰ ਕਾਂਗਰਸ ਦੀ ‘ਬੀ’ ਟੀਮ ਨਜ਼ਰ ਆਉਂਦੀ ਹੈ।
- - - - - - - - - Advertisement - - - - - - - - -