ਅੰਮ੍ਰਿਤਸਰ: ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮ ਪ੍ਰੋਡਿਊਸਰ-ਡਾਇਰੈਕਟਰ ਫਰਹਾ ਖ਼ਾਨ ਇੱਕ ਮਸਲੇ ‘ਚ ਕਸੂਤੀਆਂ ਫਸ ਗਈਆਂ ਹਨ। ਤਿੰਨਾਂ ਖਿਲਾਫ ਪੰਜਾਬ ਪੁਲਿਸ ਨੇ ਅਜਨਾਲਾ ਵਿੱਚ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਇਸਾਈ ਸੰਗਠਨਾਂ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਖਿਲਾਫ ਇੱਕ ਟੀਵੀ ਸ਼ੋਅ ਦੌਰਾਨ ਇਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਹੈ।
ਦੱਸ ਦਈਏ ਕਿ ਤਿੰਨਾਂ ਖਿਲਾਫ ਅਜਨਾਲਾ ਥਾਣਾ ਪੁਲਿਸ ਨੇ ਬੁੱਧਵਾਰ ਰਾਤ ਕੇਸ ਦਰਜ ਕੀਤਾ ਹੈ। ਇਸਾਈ ਸੰਗਠਨਾਂ ਦਾ ਕਹਿਣਾ ਹੈ ਕਿ ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖ਼ਾਨ ਨੇ ਕੁਝ ਦਿਨ ਪਹਿਲਾਂ ਹੀ ਇੱਕ ਚੈਨਲ ‘ਤੇ ਇਸਾਈ ਸੰਗਠਨ ਖਿਲਾਫ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।
ਐਸਐਸਪੀ ਦਿਹਾਤੀ ਵਿਕਰਮ ਦੁੱਗਲ ਨੇ ਕਿਹਾ ਕਿ ਇਸਾਈ ਸੰਗਠਨਾਂ ਦੀ ਸ਼ਿਕਾਇਤ ‘ਤੇ ਬਾਲੀਵੁੱਡ ਐਕਟਰਸ ਰਵੀਨਾ ਟੰਡਨ ਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮ ਪ੍ਰੋਡਿਊਸਰ-ਡਾਇਰੈਕਟਰ ਫਰਹਾ ਖ਼ਾਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਫਰਹਾ ਇੱਕ ਟੀਵੀ ਚੈਨਲ ਦੀ ਐਂਕਰ ਹੈ। ਇਸ ਟੀਵੀ ਸ਼ੋਅ ਦੌਰਾਨ ਤਿੰਨਾਂ ਨੇ ਇਸਾਈ ਧਰਮ ਦੀ ਪਵਿੱਤਰ ਕਿਤਾਬ ਬਾਈਬਲ ਬਾਰੇ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਸੀ।
ਅੰਮ੍ਰਿਤਸਰ 'ਚ ਰਵੀਨਾ ਟੰਡਨ, ਭਾਰਤੀ ਸਿੰਘ ਤੇ ਫਰਾਹ ਖ਼ਾਨ ਖਿਲਾਫ ਐਫਆਈਆਰ
ਏਬੀਪੀ ਸਾਂਝਾ
Updated at:
26 Dec 2019 03:17 PM (IST)
ਬਾਲੀਵੁੱਡ ਐਕਟਰਸ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫ਼ਿਲਮ ਪ੍ਰੋਡਿਊਸਰ-ਡਾਇਰੈਕਟਰ ਫਰਹਾ ਖ਼ਾਨ ਇੱਕ ਮਸਲੇ ‘ਚ ਕਸੂਤੀਆਂ ਫਸ ਗਈਆਂ ਹਨ। ਤਿੰਨਾਂ ਖਿਲਾਫ ਪੰਜਾਬ ਪੁਲਿਸ ਨੇ ਅਜਨਾਲਾ ਵਿੱਚ ਐਫਆਈਆਰ ਦਰਜ ਕੀਤੀ ਹੈ।
- - - - - - - - - Advertisement - - - - - - - - -