ਅਖਿਲ ਭਾਰਤੀ ਇੰਸਟੀਚੀਊਟ ਆਫ਼ ਮੈਡੀਕਲ ਸਾਇੰਸੇਜ਼ (ਏਮਜ਼), ਦਿੱਲੀ ਦੇ ਪ੍ਰੋਫੇਸਰ, ਮਨੋਰੋਗ ਤੇ ਰਿਸਰਚ ਦੇ ਮੁਖ ਲੇਖਕ ਡਾ. ਰਾਜੇਸ਼ ਸਾਗਰ ਦਾ ਕਹਿਣਾ ਹੈ ਕਿ ਅਸੀਂ ਦੇਸ਼ ਦੀ ਆਬਾਦੀ ਦੇ 14.5% ਦੀ ਗੱਲ ਕਰ ਰਹੇ ਹਾਂ ਜਿਸ ‘ਚ 10% ਆਪਣੀ ਮਾਨਸਿਕ ਬਿਮਾਰੀ ਨੂੰ ਸਵੀਕਾਰ ਨਹੀਂ ਕਰਦੇ ਤੇ ਇਸ ਦਾ ਇਲਾਜ ਨਹੀਂ ਕਰਵਾਉਂਦੇ। ਇਸ ਤਰ੍ਹਾਂ ਦਾ ਰਿਸਰਚ ਦੇਸ਼ ਵਾਸੀਆਂ ‘ਤੇ ਪਹਿਲੀ ਵਾਰ ਕੀਤਾ ਗਿਆ।
ਰਿਸਰਚ ‘ਚ ਪਾਇਆ ਗਿਆ ਕਿ ਕੁਝ ਮਾਨਸਿਕ ਵਿਕਾਰਾਂ ਦੀ ਗਿਣਤੀ 1990 ਤੋਂ 2017 ਤਕ ਆਉਂਦੇ-ਆਉਂਦੇ ਦੁਗਣੀ ਹੋ ਗਈ ਹੈ। 2017 ਤਕ ਆਉਂਦੇ-ਆਉਂਦੇ ਭਾਰਤ ‘ਚ ਉਮਰ ਨਾਲ ਡਿਪ੍ਰੈਸ਼ਨ ਲੋਕਾਂ ‘ਚ ਵਧ ਗਿਆ ਹੈ। ਬੁਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਡਿਪ੍ਰੈਸ਼ਨ ਹੁੰਦਾ ਹੈ ਇਸ ਦੇ ਨਾਲ ਹੀ ਮਰਦਾਂ ਦੀ ਤੁਲਨਾ ‘ਚ ਔਰਤਾਂ ‘ਚ ਡਿਪ੍ਰੈਸ਼ਨ ਦਾ ਖ਼ਤਰਾ ਜ਼ਿਆਦਾ ਨਜ਼ਰ ਆਉਂਦਾ ਹੈ।
ਨੋਟ: ਇਹ ਖ਼ਬਰ ਰਿਸਰਡ ਦੇ ਦਾਅਵਿਆਂ ‘ਤੇ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ ‘ਤੇ ਅਮਲ ਜਾਂ ਇਲਾਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਐਕਸਪਰਟ ਦੀ ਸਲਾਹ ਜ਼ਰੂਰ ਲਿਓ।