ਚੰਡੀਗੜ੍ਹ: ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਦੇ ਮੰਤਰੀ ਅਮਨ ਅਰੋੜਾ ਦੀ ਵਿਦੇਸ਼ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਅਮਨ ਅਰੋੜਾ ਨੂੰ ਕੇਂਦਰ ਸਰਕਾਰ ਨੇ ਯੂਰਪ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਜਦੋਂ ਕਿ ਯੂਰਪ ਵਿਚ ਹਾਈਡ੍ਰੋਜਨ ਖੇਤਰ ਵਿਚ ਹੋਏ ਤਾਜ਼ਾ ਵਿਕਾਸ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਨੇ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਦਾ ਦੌਰਾ ਕਰਨਾ ਸੀ।
ਅਮਨ ਅਰੋੜਾ 24 ਸਤੰਬਰ ਤੋਂ 2 ਅਕਤੂਬਰ ਤੱਕ ਉਪਰੋਕਤ 3 ਦੇਸ਼ਾਂ ਦਾ ਦੌਰਾ ਕਰਨ ਜਾ ਰਹੇ ਸਨ। ਪਰ ਕੇਂਦਰ ਸਰਕਾਰ ਨੇ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਦੇ ਯੂਰਪ ਜਾਣ 'ਤੇ ਪਾਬੰਦੀ ਲਗਾਈ ਸੀ, ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਅਮਨ ਅਰੋੜਾ ਨੇ ਕਿਹਾ ਕਿ ਮੇਰਾ ਦੌਰਾ ਸਿਆਸੀ ਕਾਰਨਾਂ ਕਰਕੇ ਰੋਕਿਆ ਗਿਆ, ਕੇਂਦਰ ਨਹੀਂ ਚਾਹੁੰਦਾ ਕਿ ਦਿੱਲੀ ਤੇ ਪੰਜਾਬ ਸਰਕਾਰ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕਰੇ।
ਅਮਨ ਅਰੋੜਾ ਨੇ ਟਵਿਟ ਕਰ ਲਿਖਿਆ ਹੈ ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਕਿਸ ਕਦਰ ਡਰਨ ਲੱਗੀ ਹੈ ਕਿ ਹੁਣ ਸਾਨੂੰ ਵਿਦੇਸ਼ੀ ਟੂਰ ‘ਤੇ ਜਾਣ ਲਈ ਆਗਿਆ ਤੱਕ ਨਹੀਂ ਦੇ ਰਹੇ
ਪਰਾਲ਼ੀ ਦੇ ਪ੍ਰਦੂਸ਼ਣ ‘ਤੇ ਸਾਨੂੰ ਗਾਲਾਂ ਜ਼ਰੂਰ ਦੇਣਗੇ, ਪਰ ਜਦੋਂ ਅਸੀਂ ਸਮਾਧਾਨ ਲਈ ਜਾਣਾ ਚਾਹੁੰਦੇ ਹਾਂ, ਆਗਿਆ ਨਹੀਂ ਦੇ ਰਹੇ।
ਅਰੋੜਾ 'ਲੋਟਸ ਅਪਰੇਸ਼ਨ' ਦੀ ਐਫਆਈਆਰ ਦੇ ਸ਼ਿਕਾਇਤਕਰਤਾ ਹਨ, ਜ਼ਿਕਰਯੋਗ ਹੈ ਕਿ ਅਮਨ ਅਰੋੜਾ 'ਲੋਟਸ ਅਪਰੇਸ਼ਨ' 'ਚ 'ਆਪ' ਵਿਧਾਇਕਾਂ ਦੀ ਖਰੀਦੋ-ਫਿਰੋਕਤ ਅਤੇ ਧਮਕਾਉਣ ਦੇ ਮਾਮਲੇ 'ਚ ਦਰਜ ਐੱਫਆਈਆਰ ਦੇ 10 ਸ਼ਿਕਾਇਤਕਰਤਾਵਾਂ 'ਚੋਂ ਇੱਕ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।