ਪਠਾਨਕੋਟ: ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਐਕਟਰ ਸੰਨੀ ਦਿਓਲ ਪਹਿਲੀ ਵਾਰ ਮੁੰਬਈ ਤੋਂ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣ ਅੱਜ 14 ਜੂਨ ਨੂੰ ਆ ਰਹੇ ਹਨ। ਇੱਥੇ ਸੰਨੀ ਦੋ ਦਿਨ ਰਹਿ ਕੇ ਲੋਕਾਂ ਨਾਲ ਮੁਲਾਕਾਤ ਕਰਨਗੇ। ਕੁਝ ਸਮਾਂ ਪਹਿਲਾਂ ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦੀਆਂ ਹਿਮਾਚਲ ‘ਚ ਮਸਤੀ ਕਰਦਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ, ਜਿਸ ‘ਤੇ ਲੋਕਾਂ ਦੀ ਪ੍ਰਤੀਕ੍ਰਿਆਵਾਂ ਸਾਹਮਣੇ ਆਈਆਂ ਸੀ।
ਸੰਨੀ ਦੇ ਪਰਿਵਾਰਕ ਸੂਤਰ ਨੇ ਦੱਸਿਆ ਕਿ ਉਹ 14 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚਣਗੇ, ਜਿੱਥੋਂ ਸ਼ਾਮ ਨੂੰ ਉਹ ਪਠਾਨਕੋਟ ਪਹੁੰਚਣਗੇ। ਪਠਾਨਕੋਟ ‘ਚ ਉਹ ਕਿਰਾਏ ‘ਤੇ ਲਈ ਕੋਠੀ ‘ਚ ਰੁਕਣਗੇ। ਲੋਕਾਂ ਨੂੰ ਮਿਲਣ ਦੌਰਾਨ ਉਨ੍ਹਾਂ ਨੇ ਕੋਈ ਹੋਰ ਵੱਡਾ ਸਮਾਗਮ ਨਹੀਂ ਰੱਖਿਆ। ਸੰਨੀ 16 ਨੂੰ ਵਾਪਸ ਦਿੱਲੀ ਜਾਣਗੇ।
ਸੰਨੀ ਦਿਓਲ ਸਾਬਕਾ ਮਰਹੂਮ ਵਿਨੋਦ ਖੰਨਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਗੁਰਦਾਸਪੁਰ ਹਲਕੇ ‘ਚ ਆਪਣਾ ਦਫਤਰ ਬਣਾਉਣਗੇ। ਉਨ੍ਹਾਂ ਨੇ ਕੋਠੀ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਉਹ ਆਪਣੇ ਹਲਕੇ ‘ਚ ਰਹਿਣ ਦੀ ਸੋਚ ਰਹੇ ਹ। ਪਰ ਉਨ੍ਹਾਂ ਦਾ ਜ਼ਿਆਦਾ ਸਮਾਂ ਮੁੰਬਈ ‘ਚ ਹੀ ਬੀਤੇਗਾ।
ਚੋਣਾਂ ਜਿੱਤਣ ਮਗਰੋਂ ਹਲਕੇ ਦੇ ਲੋਕਾਂ ਨੂੰ ਮਿਲਣਗੇ ਸੰਨੀ ਦਿਓਲ
ਏਬੀਪੀ ਸਾਂਝਾ
Updated at:
14 Jun 2019 01:08 PM (IST)
ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਐਕਟਰ ਸੰਨੀ ਦਿਓਲ ਪਹਿਲੀ ਵਾਰ ਮੁੰਬਈ ਤੋਂ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣ ਅੱਜ 14 ਜੂਨ ਨੂੰ ਆ ਰਹੇ ਹਨ। ਇੱਥੇ ਸੰਨੀ ਦੋ ਦਿਨ ਰਹਿ ਕੇ ਲੋਕਾਂ ਨਾਲ ਮੁਲਾਕਾਤ ਕਰਨਗੇ।
- - - - - - - - - Advertisement - - - - - - - - -