ਚੰਡੀਗੜ੍ਹ: ਉੱਤਰ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਿੱਚ ਮਹਾਪੰਚਾਇਤਾਂ ਨੂੰ ਮਿਲੇ ਵੱਡੇ ਹੁੰਗਾਰੇ ਮਗਰੋਂ ਅੱਜ ਪੰਜਾਬ ਵਿੱਚ ਪਹਿਲੀ ਮਹਾਪੰਚਾਇਤ ਹੋ ਰਹੀ ਹੈ। ਕਿਸਾਨ ਸੰਯੁਕਤ ਮੋਰਚੇ ਵੱਲੋਂ ਇਹ ਮਹਾਪੰਚਾਇਤ ਜਗਰਾਉਂ ਅਨਾਜ ਮੰਡੀ ’ਚ ਕਰਵਾਈ ਜਾ ਰਹੀ ਹੈ।

ਮਹਾਪੰਚਾਇਤ ’ਚ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਨਿਰਭੈ ਢੁੱਡੀਕੇ, ਮਨਜੀਤ ਧਨੇਰ ਤੇ ਬੂਟਾ ਬੁਰਜ ਗਿੱਲ ਸ਼ਾਮਲ ਹੋਣਗੇ।

ਦੱਸ ਦਈਏ ਕਿ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮਹਾਪੰਚਾਇਤ ਇਸੇ ਰਣਨੀਤੀ ਦਾ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਮਹਾਪੰਚਾਇਤਾਂ ਅੰਦੋਲਨ ਦਾ ਵੱਡਾ ਹਥਿਆਰ ਬਣ ਰਹੀਆਂ ਹਨ।