ਅਬੋਹਰ : ਸੂਬੇ ਭਰ ਵਿੱਚ ਮਹਿਲਾਵਾਂ ਨੂੰ ਸਰਕਾਰੀ ਬੱਸ ਵਿੱਚ ਆਧਾਰ ਕਾਰਡ ਤੇ ਫ੍ਰੀ ਸਫਰ ਸਹੂਲਤ ਦਿੱਤੀ ਜਾ ਰਹੀ ਹੈ । ਜਿਸ ਖ਼ਿਲਾਫ਼ ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਇਸ ਸਹੂਲਤ ਖਿਲਾਫ ਅੱਜ ਅਬੋਹਰ ਵਿੱਚ ਹੜਤਾਲ ਕਰ ਦਿੱਤੀ ਗਈ ਹੈ। ਬੱਸ ਸਟੈਂਡ ਦੇ ਮੁੱਖ ਗੇਟ ਦੇ ਬਾਹਰ ਬੱਸਾਂ ਲਗਾ ਕੇ ਰਾਹ ਬੰਦ ਕਰ ਦਿੱਤੇ ਗਏ ਜਿਸ ਨੂੰ ਲੈ ਕੇ ਲੋਕ ਖੱਜਲ ਖੁਆਰ ਹੋ ਰਹੇ ਹਨ। ਪ੍ਰਾਈਵੇਟ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਆਧਾਰ ਕਾਰਡ ਦੀ ਸਹੂਲਤ ਜਾਂ ਫਿਰ ਪ੍ਰਾਈਵੇਟ ਬੱਸ ਚਾਲਕਾਂ ਲਈ ਵੀ ਸ਼ੁਰੂ ਕੀਤੀ ਜਾਵੇ। ਟੈਕਸ ਵਿੱਚ ਛੋਟ ਦਿੱਤੀ ਜਾਵੇ ਨਹੀਂ ਤਾਂ ਸਰਕਾਰੀ ਬੱਸਾਂ ਵਿੱਚ ਵੀ ਆਧਾਰ ਕਾਰਡ ਤੇ ਫਰੀ ਸਫ਼ਰ ਦੀ ਸਹੂਲਤ ਬੰਦ ਕੀਤੀ ਜਾਵੇ।
ਮਹਿਲਾ ਨੂੰ ਦਿੱਤੀ ਜਾ ਰਹੀ ਫ੍ਰੀ ਸਫਰ ਦੀ ਸਹੂਲਤ ਖ਼ਿਲਾਫ਼ ਪ੍ਰਾਈਵੇਟ ਬੱਸ ਚਾਲਕਾਂ ਨੇ ਬੱਸ ਸਟੈਂਡ ਦੇ ਮੁੱਖ ਗੇਟ 'ਤੇ ਖੜ੍ਹੀਆਂ ਕੀਤੀਆਂ ਬੱਸਾਂ
abp sanjha
Updated at:
09 Aug 2022 09:19 AM (IST)
Edited By: ravneetk
ਪ੍ਰਾਈਵੇਟ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਆਧਾਰ ਕਾਰਡ ਦੀ ਸਹੂਲਤ ਜਾਂ ਫਿਰ ਪ੍ਰਾਈਵੇਟ ਬੱਸ ਚਾਲਕਾਂ ਲਈ ਵੀ ਸ਼ੁਰੂ ਕੀਤੀ ਜਾਵੇ। ਟੈਕਸ ਵਿੱਚ ਛੋਟ ਦਿੱਤੀ ਜਾਵੇ ਨਹੀਂ ਤਾਂ ਸਰਕਾਰੀ ਬੱਸਾਂ ਵਿੱਚ ਵੀ ਆਧਾਰ ਕਾਰਡ ਤੇ ਫਰੀ ਸਫ਼ਰ ਦੀ ਸਹੂਲਤ.....
Punjab News