ਫਿਰੋਜ਼ਪੁਰ : ਪੰਜਾਬ ਪੁਲਿਸ ਵਲੋਂ ਫਿਰੋਜ਼ਪੁਰ ਵਿੱਚ ਥਾਂ-ਥਾਂ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੂਰੀ ਮੂਸਤੈਦੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਫਿਰੋਜ਼ਪੁਰ ਰੇਲਵੇ ਡਵੀਜਨ ਅਤੇ ਫਿਰੋਜ਼ਪੁਰ ਕੇਂਟ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨ ਨੂੰ ਲੈ ਕੇ ਸੁਰੱਖਿਆ ਵਧਾਈ ਗਈ ਸੀ। ਪੰਜਾਬ ਪੁਲਿਸ, ਆਰਪੀਐਫ ਤੇ ਜੀਆਰਪੀ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ।



ਪੁਲਿਸ ਵਲੋਂ ਰੇਲ ਗੱਡੀਆਂ ਦੀ ਕੀਤੀ ਗਈ ਚੈਕਿੰਗ

ਫਿਰੋਜ਼ਪੁਰ ਡਵੀਜ਼ਨ ਵਲੋਂ ਅੱਜ ਦੋ ਰੇਲ ਗੱਡੀਆਂ ਜੰਮੂਤਵੀ ਤੋਂ ਹਾਵੜਾ , ਰੇਲ ਗੱਡੀ ਅੰਮ੍ਰਿਤਸਰ ਤੋ ਸੇਹਰਸਾ ਜਨਸਾਧਾਰਨ,  ਰੱਦ ਕੀਤੀ ਗਈ ਹੈ। ਅਗਨੀਪਥ ਦੇ ਵਿਰੋਧ ਨੂੰ ਲੈ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਫਿਰੋਜ਼ਪੁਰ ਵਿੱਚ ਭਾਰਤ ਬੰਦ ਦਾ ਕੋਈ ਅਸਰ ਨਹੀਂ ਹੋਇਆ। ਪੰਜਾਬ ਪੁਲਿਸ ਵਲੋਂ ਫਿਰੋਜ਼ਪੁਰ ਵਿੱਚ ਥਾਂ-ਥਾਂ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਫਿਰੋਜ਼ਪੁਰ ਰੇਲਵੇ ਡਵੀਜਨ ਅਤੇ ਫਿਰੋਜ਼ਪੁਰ ਕੈਂਟ ਰੇਲਵੇ ਸਟੈਂਸ਼ਨ ਬਾਹਰ ਦੰਗਾ ਰੋਕੂ ਵਾਹਨ ਅਤੇ ਵੱਡੀ ਗਿਣਤੀ ਵਿਚ ਸਟੇਸ਼ਨ ਉਪਰ ਸੁਰਖਿਆ ਵਧਾਈ ਗਈ।

 ਪੰਜਾਬ ਪੁਲਿਸ , ਆਰਪੀਐਫ ਅਤੇ ਜੀਆਰਪੀ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਫਿਰੋਜ਼ਪੁਰ ਕੈਂਟ ਸਟੇਸ਼ਨ ਦੇ 'ਤੇ ਖੜੇ ਐਸਪੀਜੀਐਸ ਸੰਘਾ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਪੂਰੀ ਸੁਰੱਖਿਆ ਹੈ। ਥਾਂ-ਥਾਂ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਫਿਰੋਜ਼ਪੁਰ ਕੈਂਟ ਰੇਲਵੇ ਸਟੈਂਸ਼ਨ ਬਾਹਰ ਦੰਗਾ ਰੋਕੂ ਵਾਹਨ ਅਤੇ ਵੱਡੀ ਗਿਣਤੀ ਵਿਚ ਸਟੇਸ਼ਨ ਉਪਰ ਸੁਰਖਿਆ ਵਧਾਈ ਗਈ।