Agniveer Amritpal Singh: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ 19 ਸਾਲਾ ਅੰਮ੍ਰਿਤਪਾਲ ਸਿੰਘ ਅਗਨੀਵੀਰ ਵਜੋਂ ਫੌਜ ਵਿੱਚ ਭਰਤੀ ਹੋਇਆ ਸੀ। ਉਹ ਰਾਜੌਰੀ, ਜੰਮੂ-ਕਸ਼ਮੀਰ ਵਿੱਚ ਤਾਇਨਾਤ ਸੀ। 11 ਅਕਤੂਬਰ ਨੂੰ ਉਸ ਦੀ ਆਪਣੀ ਰਾਈਫਲ ਨਾਲ ਗੋਲੀ ਚੱਲੀ ਅਤੇ ਉਸ ਦੀ ਮੌਤ ਹੋ ਗਈ।


ਸਮਾਚਾਰ ਏਜੰਸੀ ਪੀਟੀਆਈ ਅਨੁਸਾਰ ਅੰਮ੍ਰਿਤਪਾਲ ਸਿੰਘ (Agniveer Amritpal Singh) ਦਾ ਸ਼ੁੱਕਰਵਾਰ (13 ਅਕਤੂਬਰ) ਨੂੰ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਕਲਾਂ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਵਿੱਚ ਫੌਜ ਦੇ ਜਵਾਨ ਵੀ ਸ਼ਾਮਲ ਹੋਏ। ਹਾਲਾਂਕਿ ਮਾਮਲੇ ਦੀ ਅਸਲੀਅਤ ਜਾਣਨ ਲਈ ‘ਕੋਰਟ ਆਫ ਇਨਕੁਆਰੀ’ ਦਾ ਗਠਨ ਕੀਤਾ ਗਿਆ ਹੈ।


ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਭਾਰਤੀ ਫੌਜ ਨੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਦੁਖੀ ਬਹਾਦਰ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।


ਅਗਨੀਵੀਰ ਦੀ ਮ੍ਰਿਤਕ ਦੇਹ ਨੂੰ ਉਸ ਦੀ ਯੂਨਿਟ ਵੱਲੋਂ ਕਿਰਾਏ ’ਤੇ ਲਈ ਗਈ ਇੱਕ ਨਿੱਜੀ ਐਂਬੂਲੈਂਸ ਵਿੱਚ ਪਿੰਡ ਲਿਆਂਦਾ ਗਿਆ। ਜਵਾਨ ਅਤੇ ਇੱਕ ਜੂਨੀਅਰ ਕਮਿਸ਼ਨਡ ਅਫਸਰ ਅਤੇ 4 ਹੋਰ ਰੈਂਕ ਦੇ ਜਵਾਨ ਇੱਕ ਐਂਬੂਲੈਂਸ ਵਿੱਚ ਲਾਸ਼ ਨੂੰ ਲੈ ਕੇ ਪਿੰਡ ਪਹੁੰਚੇ। ਫੌਜ ਨੇ ਕਿਹਾ, 'ਮੌਜੂਦਾ ਨੀਤੀ ਮੁਤਾਬਕ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੂੰ 'ਗਾਰਡ ਆਫ ਆਨਰ' ਨਹੀਂ ਦਿੱਤਾ ਗਿਆ।


ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਆਪਣੇ ਪਿਤਾ ਦੀ ਖੇਤੀ ਵਿੱਚ ਮਦਦ ਕਰਦਾ ਸੀ। ਉਹ ਟਰੈਕਟਰਾਂ ਦਾ ਸ਼ੌਕੀਨ ਸੀ।


ਇਹ ਵੀ ਪੜ੍ਹੋ: Israel Hamas War: ਤੇਲ ਅਵੀਵ ਤੋਂ ਭਾਰਤ ਲਈ ਰਵਾਨਾ ਹੋਈ ਆਪਰੇਸ਼ਨ ਅਜੈ ਦੀ ਤੀਜੀ ਫਲਾਈਟ, 197 ਭਾਰਤੀਆਂ ਦੇ ਚਿਹਰਿਆਂ 'ਤੇ ਸਾਫ਼ ਝਲਕੀ ਘਰ ਪਰਤਣ ਦੀ ਖੁਸ਼ੀ


ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਪਾਲ ਸਿੰਘ 10 ਦਸੰਬਰ 2022 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਅੰਮ੍ਰਿਤਪਾਲ ਸਿੰਘ ਦੀ ਭੈਣ ਕੈਨੇਡਾ ਰਹਿੰਦੀ ਹੈ। ਪਿਤਾ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਆਪਣੀ ਭਤੀਜੀ ਦੇ ਵਿਆਹ ਲਈ ਛੁੱਟੀ ਲਈ ਸੀ। ਕੈਨੇਡਾ ਰਹਿੰਦੀ ਭੈਣ ਅਤੇ ਅੰਮ੍ਰਿਤਪਾਲ ਸਿੰਘ ਇਕੱਠੇ ਘਰ ਆਉਣ ਵਾਲੇ ਸਨ।


ਇਹ ਵੀ ਪੜ੍ਹੋ: Punjab News: ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ, ਅੰਮ੍ਰਿਤਸਰ ਤੋਂ ਆਇਆ ਸੀ ਹੈਰੋਇਨ ਦੀ ਸਪਲਾਈ ਕਰਨ