ਲੁਧਿਆਣਾ: ਇਸ ਸਾਲ ਠੰਢ ਨੇ ਪਿਛਲੇ ਸਾਲਾ ਦੇ ਰਿਕਾਰਡ ਤੋੜ ਦਿੱਤੇ ਹਨ। ਦਸਬਰ ‘ਚ ਪਾਰਾ ਲਗਾਤਾਰ ਡਿੱਗਦਾ ਹੀ ਜਾ ਰਿਹਾ ਹੈ। ਜਿਸ ਕਰਕੇ ਸੂਬੇ ‘ਚ ਠੰਢ ਵਧ ਗਈ ਹੈ ਅਤੇ ਆਮ ਜਨ-ਜੀਵਨ ਕਾਫੀ ਪ੍ਰਭਾਵਿੱਤ ਹੋ ਰਿਹਾ ਹੈ। ਅਜਿਹੇ ‘ਚ ਪੰਜਾਬ ਖੇਤੀਬਾਵੀ ਯੂਨੀਵਰਸਿਟੀ ਦੇ ਮੌਸਮ ਵਿਗੀਆਨਿਆਂ ਮੁਤਾਬਕ ਉਨ੍ਹਾਂ ਕੋਲ 1970 ਤਕ ਦਾ ਡਾਟਾ ਪਿਆ ਹੈ ਅਤੇ ਇਸ ਮੁਤਾਬਕ ਉਨ੍ਹਾਂ ਨੇ ਤਾਪਮਾਨ ‘ਚ ਇਸ ਤਰ੍ਹਾਂ ਗਿਰਾਵਟ ਕਦੇ ਨਹੀਂ ਦਰਜ ਕੀਤੀ।


ਲੁਧਿਆਣੇ ‘ਚ ਤਾਪਮਾਨ 5 ਡਿਗਰੀ, ਜਦਕਿ ਵਧੋ ਵਧ ਤਾਪਮਾਨ 9 ਤੋਂ 10 ਡਿਗਰੀ ਤਕ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ 30 ਤੋਂ 31 ਦਸੰਬਰ ਤਕ ਠੰਢ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਸਮ ‘ਚ ਕਣਕ ਕੁਝ ਪੀਲੀ ਪੈ ਸਕਦੀ ਹੈ ਪਰ ਮੌਸਮ ‘ਚ ਜਲਦੀ ਹੀ ਬਦਲਾਅ ਹੋ ਜਾਵੇਗਾ।

ਬਠਿੰਡਾ 'ਚ ਘੱਟੋ-ਘੱਟ ਤਾਪਮਾਨ 4.0 ਡਿਗਰੀ 'ਤੇ ਪਹੁੰਚਿਆ

ਬਠਿੰਡਾ ਵਿਚ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 4.0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇੱਥੇ ਘੱਟੋ-ਘੱਟ ਤਾਪਮਾਨ ਆਮ ਤੋਂ ਇਕ ਡਿਗਰੀ ਸੈਲਸੀਅਸ ਘੱਟ ਸੀ।

ਜਾਂਦੇ-ਜਾਂਦੇ ਭਿਉਂ ਕੇ ਜਾਵੇਗਾ 2019

ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਸੂਬੇ ਵਿਚ 29 ਦਸੰਬਰ ਤਕ ਬੱਦਲ ਛਾਏ ਰਹਿਣਗੇ। ਬਰਫ਼ੀਲੀਆਂ ਹਵਾਵਾਂ ਦਾ ਪ੍ਰਭਾਵ ਬਰਕਰਾਰ ਰਹੇਗਾ। ਕਈ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ ਹੋਰ ਘੱਟ ਹੋਣ ਦੀ ਸੰਭਾਵਨਾ ਹੈ। 30 ਦਸੰਬਰ ਨੂੰ ਕਈ ਜ਼ਿਲ੍ਹਿਆਂ ਵਿਚ ਗਰਜ ਨਾਲ ਛਿੱਟਾਂ ਪੈ ਸਕਦੀਆਂ ਹਨ। 31 ਦਸੰਬਰ ਨੂੰ ਮੀਂਹ ਦੀ ਵੀ ਸੰਭਾਵਨਾ ਹੈ।