ਚੰਡੀਗੜ੍ਹ: ਕਿਸਾਨ ਅੰਦੋਲਨ ਨਾਲ ਜੁੜੇ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦਾ 'ਐਲਾਨ' ਗੀਤ ਕੁਝ ਦਿਨ ਪਹਿਲਾਂ ਯੂਟੀਊਬ ਤੋਂ ਬੈਨ ਕਰ ਦਿੱਤਾ ਗਿਆ ਸੀ।ਪਰ ਕੰਵਰ ਗਰੇਵਾਲ ਨੇ ਅੱਜ ਫੇਰ ਇਸ ਗੀਤ ਨੂੰ ਦੁਬਾਰਾ ਰਿਲੀਜ਼ ਕਰ ਦਿੱਤਾ ਹੈ।ਯੂਟੀਊਬ ਤੇ ਆਉਂਦੇ ਹੀ ਗੀਤ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ।

Continues below advertisement


ਕੰਵਰ ਗਰੇਵਾਲ ਨੇ ਗੀਤ ਦੀ ਸ਼ੁਰੂਆਤ ਵਿੱਚ ਕਿਹਾ ਕਿ " ਮੇਰੇ ਗੀਤ ਸੁਣਕੇ ਉਨ੍ਹਾਂ ਨੂੰ ਬੈਨ ਕਰਨ ਤੇ ਵਕਤ ਖਰਾਬ ਕਰਨ ਨਾਲੋਂ ਕਿਸਾਨਾਂ ਦੀਆਂ ਮੰਗ ਸੁਣੋ। ਗੀਤ ਤਾਂ ਸੋਸ਼ਲ ਮੀਡੀਆ ਤੋਂ ਬੈਨ ਕੀਤੇ ਜਾ ਸਕਦੇ ਹਨ।ਪਰ ਤੁਸੀਂ ਲੋਕਾਂ ਦੀ ਆਵਾਜ਼ ਨੂੰ ਕਿਵੇਂ ਬੈਨ ਕਰੋਗੇ।"


ਇਸ ਗੀਤ ਦਾ ਨਾਮ ਹੈ " ਐਲਾਨ ਫੇਰ ਤੋਂ " Ailaan Fer Ton, ਇਸ ਨੂੰ ਕੰਵਰ ਗਰੇਵਾਲ ਨੇ ਹੀ ਗਾਇਆ ਹੈ।ਗੀਤ ਨੂੰ ਵਾਰੀ ਰਾਏ ਨੇ ਲਿਖਿਆ ਹੈ।