ਚੰਡੀਗੜ੍ਹ- ਏਅਰ ਇੰਡੀਆ ਨੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਹਫਤੇ ਵਿੱਚ ਦੋ ਦਿਨ ਬਰਮਿੰਘਮ ਦੇ ਲਈ ਆਪਣੀ ਫਲਾਈਟਸ ਸ਼ੁਰੂ ਕਰਨ ‘ਤੇ ਹਾਮੀ ਭਰ ਦਿੱਤੀ ਹੈ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਹਫਤੇ ਵਿੱਚ ਦੋ ਦਿਨ ਅੰਮ੍ਰਿਤਸਰ ਤੋਂ ਬਰਮਿੰਘਮ ਅਤੇ ਬਰਮਿੰਘਮ ਤੋਂ ਅੰਮ੍ਰਿਤਸਰ ਦੀਆਂ ਫਲਾਈਟਸ ਸ਼ੁਰੂ ਕਰਨ ਦੀ ਯੋਜਨਾ ਹੈ। ਪਿਛਲੀ ਸੁਣਵਾਈ ‘ਤੇ ਦਿੱਲੀ ਤੋਂ ਇੰਟਰੈਸ਼ਨਲ ਫਲਾਈਟਸ ਲੈਣ ਵਾਲੇ ਪੰਜਾਬੀਆਂ ਦਾ ਅੰਕੜਾ ਹਾਈ ਕੋਰਟ ਨੇ ਕੇਂਦਰ ਸਮੇਤ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਤੋਂ ਤਲਬ ਕੀਤਾ ਸੀ, ਉਸ ਦੀ ਜਾਣਕਾਰੀ ਹਾਈ ਕੋਰਟ ਨੂੰ ਦਿੱਤੇ ਜਾਣ ਲਈ ਕੇਂਦਰ ਸਰਕਾਰ ਨੇ ਹਾਈ ਕੋਰਟ ਤੋਂ ਕੁਝ ਸਮਾਂ ਹੋਰ ਮੰਗਿਆ ਹੈ। ਵਰਨਣ ਯੋਗ ਹੈ ਕਿ ਇਹ ਪਟੀਸ਼ਨ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਦਾਇਰ ਕੀਤੀ ਸੀ ਜਿਸ ਵਿੱਚ ਦੱਸਿਆ ਸੀ ਕਿ ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟਸ ਲੈਣ ਵਾਲਿਆਂ ਵਿੱਚ 60 ਤੋਂ ਨੱਬੇ ਫੀਸਦੀ ਯਾਤਰੀ ਪੰਜਾਬੀ ਹਨ। ਅੰਮ੍ਰਿਤਸਰ ਦੇ ਦਿੱਲੀ ਹੋ ਕੇ ਫਲਾਈਟ ਬਰਮਿੰਘਮ ਜਾਣ ਲਈ ਯਾਤਰੀਆਂ ਨੂੰ ਵੱਧ ਕਿਰਾਇਆ ਦੇਣਾ ਪੈਂਦਾ ਹੈ।