Punjab News: ਬਟਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਪਵਨ ਕੁਮਾਰ ਨਾਮ ਦੇ ਚੋਰ ਕੋਲੋ ਇੱਕ ਏਕੇ 56 ਰਾਈਫਲ ਬਰਾਮਦ ਕੀਤੀ ਹੈ। ਦਰਅਸਲ ਬਟਾਲਾ ਪੁਲਸ ਵੱਲੋਂ ਇਕ ਪਵਨ ਨਾਮ ਦੇ ਚੋਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਪੁਲਸ ਉਸ ਦੇ ਕੋਲੋਂ ਚੋਰੀ ਦੇ ਮਾਮਲੇ ਵਿਚ ਪੁਛਗਿੱਛ ਕਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਕੋਲ ਇੱਕ Ak 56 ਰਾਈਫਲ ਪਈ ਹੋਈ ਹੈ। 


ਪੁਲਿਸ ਨੇ ਜਦੋਂ ਸਖ਼ਤੀ ਦੇ ਨਾਲ ਚੋਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਰਾਈਫਲ ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ਦੀਪ ਰਾਜ ਦੇ ਘਰ ਤੋਂ ਚੋਰੀ ਕੀਤੀ ਹੈ। 


ਪੁਲਿਸ ਵੱਲੋਂ ਪਵਨ ਕੁਮਾਰ ਵੱਲੋਂ ਲੁਕਾ ਕੇ ਰੱਖੀ ਗਈ Ak 56 ਰਾਈਫਲ ਬਰਾਮਦ ਕਰ ਲਈ। ਇਸ ਮਾਮਲੇ ਵਿਚ ਜਦੋਂ ਪੁਲਿਸ ਨੇ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਇਹ ਰਾਈਫ਼ਲ ਉਸ ਨੂੰ ਪੁਲਿਸ ਨੋਕਰੀ ਤੋਂ ਡਿਸਮਿਸ ਅਤੇ ਇਸ ਵਕਤ ਜੇਲ ਵਿੱਚ ਬੰਦ ਇੰਸਪੈਕਟਰ ਨੌਰੰਗ ਸਿੰਘ ਨੇ ਰੱਖਣ ਲਈ ਦਿੱਤੀ ਸੀ। 


ਪੁਲਿਸ ਨੇ ਦੀਪ ਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਿਸ ਅਦਾਲਤ ਰਾਹੀਂ ਜੇਲ੍ਹ ਵਿਚ ਬੰਦ ਇੰਸਪੈਕਟਰ ਨਰੰਗ ਸਿੰਘ ਦੇ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਇੰਸਪੈਕਟਰ ਨੌਰੰਗ ਸਿੰਘ ਨੂੰ ਅਦਾਲਤ ਵੱਲੋਂ 2018 ਦੇ ਵਿਚ ਪੁਲਿਸ ਹਿਰਾਸਤ ਦੌਰਾਨ ਹੋਈਆਂ ਮੌਤਾਂ ਲਈ ਸਜਾ ਸੁਣਾਈ ਸੀ, ਜੋ ਇਸ ਵਕਤ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।


ਇਹ ਵੀ ਪੜ੍ਹੋ: Parliament Winter Session: ਸੰਸਦ ਦਾ ਸਰਦ ਰੁੱਤ ਸੈਸ਼ਨ ਤੈਅ ਸਮੇਂ ਤੋਂ ਪਹਿਲਾਂ ਹੋ ਸਕਦਾ ਹੈ ਖ਼ਤਮ, ਇਨ੍ਹਾਂ ਮੁੱਦਿਆਂ 'ਤੇ ਹੋ ਰਿਹੈ ਹੰਗਾਮਾ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।