ਸਰਵਨ ਸਿੰਘ ਫਿਲੌਰ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫਾ
ਏਬੀਪੀ ਸਾਂਝਾ | 17 Nov 2016 07:51 PM (IST)
ਚੰਡੀਗੜ੍ਹ : ਦੁਆਬੇ ਦੇ ਉੱਘੇ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਰਵਨ ਸਿੰਘ ਫਿਲੌਰ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਦੀ ਅਕਾਲੀ ਦਲ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਤੋਂ ਬਾਅਦ ਉਨ੍ਹਾਂ ਵੀਰਵਾਰ ਸ਼ਾਮੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਸਰਵਨ ਸਿੰਘ ਫਿਲੌਰ ਦੁਆਬੇ ਦੇ ਪੁਰਾਣੇ ਦਿੱਗਜ਼ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ।