ਲੁਧਿਆਣਾ: ਨੋਟਬੰਦੀ ਦਾ ਅਸਰ ਲੁਧਿਆਣਾ ਦੇ ਹੌਜ਼ਰੀ ਸਨਅਤ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਨੋਟਬੰਦੀ ਕਾਰਨ ਇਸ ਮਾਰਕੀਟ ਵਿੱਚ ਖ਼ਰੀਦਦਾਰੀ ਪੂਰੀ ਤਰ੍ਹਾਂ ਠੱਪ ਹੈ। ਇਸ ਕਾਰਨ ਇੱਥੇ ਕੰਮ ਕਰਨ ਵਾਲੀ ਲੇਬਰ ਨੂੰ ਭੁਗਤਾਨ ਵੀ ਨਹੀਂ ਹੋ ਰਿਹਾ।
ਹੌਜ਼ਰੀ ਵਾਪਰੀਆਂ ਦਾ ਕਹਿਣਾ ਹੈ ਕਿ ਨਵੰਬਰ ਮਹੀਨੇ ਵਿੱਚ ਉਨ੍ਹਾਂ ਦਾ ਕਾਰੋਬਾਰ 70 ਫ਼ੀਸਦੀ ਵਧ ਜਾਂਦਾ ਹੈ ਪਰ ਅੱਠ ਨਵੰਬਰ ਤੋਂ ਬਾਅਦ ਮਾਰਕੀਟ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ। ਇੱਥੇ ਤੱਕ ਕਿ ਪਹਿਲਾਂ ਤੋਂ ਤਿਆਰ ਮਾਲ ਵੀ ਰੁਕ ਗਿਆ ਹੈ। ਵਿਕਰੀ ਸਿਰਫ਼ 10 ਫ਼ੀਸਦੀ ਰਹਿ ਗਈ ਹੈ।
ਵਾਪਰੀਆਂ ਅਨੁਸਾਰ ਜੋ ਪੇਮੈਂਟ ਖ਼ਰੀਦਦਾਰਾਂ ਕੋਲੋਂ ਆਉਣੀ ਸੀ, ਉਹ ਵੀ ਰੁਕੀ ਪਈ ਹੈ। ਇਸ ਕਾਰਨ ਉਹ ਫ਼ੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਭੁਗਤਾਨ ਨਹੀਂ ਕਰ ਪਾ ਰਹੇ। ਮਜ਼ਦੂਰਾਂ ਨੇ ਵੀ ਹੁਣ ਫ਼ੈਕਟਰੀਆਂ ਵਿੱਚ ਕੰਮ ਉੱਤੇ ਜਾਣਾ ਬੰਦ ਕਰ ਦਿੱਤਾ।
ਯਾਦ ਰਹੇ ਕਿ ਲੁਧਿਆਣਾ ਹੌਜ਼ਰੀ ਸਨਅਤ ਦੇਸ਼ ਦੀ ਵੱਡੀ ਸਨਅਤ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਨੂੰ ਇੱਥੋਂ ਸਾਮਾਨ ਦੀ ਸਪਲਾਈ ਹੁੰਦੀ ਹੈ। ਇਸ ਸ਼ਹਿਰ ਵਿੱਚ ਹੌਜ਼ਰੀ ਦੀਆਂ ਕਰੀਬ 15000 ਇਕਾਈਆਂ ਹਨ। ਇੱਥੋਂ ਸਾਲਾਨਾ ਕਾਰੋਬਾਰ 13511.5 ਕਰੋੜ ਦਾ ਹੈ। ਇਸ ਕਰਕੇ ਇੱਥੋਂ ਦੇ ਕਾਰੋਬਾਰੀਆਂ ਨੂੰ ਆਪਣੇ ਕੰਮਕਾਜ ਉਤੇ ਨੋਟਬੰਦੀ ਦਾ ਵਿਆਪਕ ਅਸਰ ਪੈਣ ਦੀ ਸੰਭਾਵਨਾ ਹੈ।