Bandi Singhs Release: ਕਿਸਾਨ ਅੰਦੋਲਨ ਵਿਚਾਲੇ ਇੱਕ ਵਾਰ ਮੁੜ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਛਿੜ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਪੀਐਮ ਨਰੇਂਦਰ ਮੋਦੀ ਦੇ ਨਾਲ ਇੱਕ ਅਪੀਲ ਜਾਰੀ ਕੀਤੀ ਹੈ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ - ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ! ਤੁਹਾਡੇ ਯਤਨਾਂ ਸਦਕਾ ਕਤਰ ਵਿੱਚ ਮੌਤ ਦੀ ਸਜਾ ਪ੍ਰਾਪਤ 8 ਭਾਰਤੀ ਸੈਨਿਕਾਂ ਦੀ ਹੋਈ ਰਿਹਾਈ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ। ਇਸ ਸਭ ਲਈ ਤੁਹਾਡੇ ਵੱਲੋਂ ਕਤਰ ਦੇ ਪ੍ਰਧਾਨ ਮੰਤਰੀ ਅਲ-ਥਾਨੀ ਦੇ ਕੀਤੇ ਧੰਨਵਾਦ ਨਾਲ ਅੱਜ ਦੀਆਂ ਅਖਬਾਰਾਂ ਭਰੀਆਂ ਪਈਆਂ ਹਨ।
ਅਪੀਲ ਹੈ ਕਿ ਸਾਡੇ ਬੰਦੀ ਸਿੰਘ ਵੀ ਰਿਹਾ ਕਰ ਦਿਓ,ਅਸੀਂ ਸਮੁੱਚੀ ਸਿੱਖ ਕੌਮ ਤੁਹਾਡਾ ਸਪੈਸ਼ਲ ਧੰਨਵਾਦ ਕਰਾਂਗੇ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਦੇ ਕੂਟਨੀਤਿਕ ਯਤਨਾਂ ਨਾਲ ਇਹ ਭਾਰਤੀ ਸੈਨਿਕ ਫ਼ਾਂਸੀ ਵਰਗੀ ਸਜਾ ਤੋਂ ਬਚ ਗਏ ਹਨ।ਅਸੀਂ ਭਾਰਤ ਸਰਕਾਰ ਦੇ ਏਨਾਂ ਯਤਨਾਂ ਦੀ ਸ਼ਲਾਘਾ ਕਰਦੇ ਹਾਂ।
ਪਰ ਸਵਾਲ ਇਹ ਹੈ ਕਿ 8 ਭਾਰਤੀ ਸੈਨਿਕਾਂ ਦੀ ਫਾਂਸੀ ਦੀ ਸਜ਼ਾ ਟੁੱਟਣ ਨੂੰ ਆਪਣੀ ਪ੍ਰਾਪਤੀ ਦੱਸਣ ਵਾਲੀ ਭਾਰਤ ਸਰਕਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਅਕਤੂਬਰ 2019 ਦੇ ਆਪਣੇ ਹੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ 29-29 ਤੇ 34 ਸਾਲ ਦੀ ਸਜ਼ਾ ਭੁਗਤਣ ਦੇ ਬਾਵਜੂਦ ਵੀ ਲਾਗੂ ਕਰਨ ਤੋਂ ਕਿਉਂ ਭਗੌੜੀ ਹੋਈ ਪਈ ਹੈ ?
ਜਦਕਿ ਕਤਰ ਵਿਚ ਸਜ਼ਾ ਪਾਉਣ ਵਾਲੇ 8 ਭਾਰਤੀ ਸੈਨਿਕ ਵੀ ਕਤਰ ਦੇ ਕਾਨੂੰਨ ਦੇ ਮੁਤਾਬਕ ਦੇਸ਼ਧ੍ਰੋਹੀ ਜਾਂ ਕਤਰ ਦੇਸ਼ ਦੇ ਖਿਲਾਫ ਅਪਰਾਧ ਕਰਨ ਦੇ ਦੋਸ਼ੀ ਸਾਬਤ ਹੋਏ ਸਨ। ਭਾਈ ਬਲਵੰਤ ਸਿੰਘ ਰਾਜੋਆਣਾ ਤੇ ਬਾਕੀ ਬੰਦੀ ਸਿੰਘਾਂ ਵੇਲੇ ਇਹ ਅਖੌਤੀ ਮਨੁੱਖਤਾ ਦਾ ਪੈਮਾਨਾ ਕਿਥੇ ਚਲਾ ਜਾਂਦਾ ਹੈ ? ਸੋ ਕਰੋ ਕਿਰਪਾ।ਇਹ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਮੰਗ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।