Farmer protest: 13 ਫ਼ਰਵਰੀ ਤੋਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਸੇ ਦਿਨ ਤੋਂ ਹਰਿਆਣਾ ਸਰਕਾਰ ਵੀ ਕਿਸਾਨਾਂ 'ਤੇ 'ਤਸ਼ੱਦਦ' ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀ ਹੈ। ਕਿਸਾਨਾਂ ਦੇ ਨਾਲ-ਨਾਲ ਭਾਜਪਾ ਵਿਰੋਧੀ ਧਿਰਾਂ ਵੱਲੋਂ ਵੀ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਇਸ ਲਈ ਕੋਸਿਆ ਜਾ ਰਿਹਾ ਹੈ ਪਰ ਇਸ ਮੌਕੇ ਭਾਜਪਾ ਤੇ ਵਿਰੋਧੀਆਂ ਨੂੰ ਜਿਸ ਦੀ ਚੁੱਪੀ ਸਭ ਤੋਂ ਵੱਧ ਰੜਕ ਰਹੀ ਹੈ ਉਹ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ।


ਜਿਵੇਂ-ਜਿਵੇਂ ਦਿਨ ਬੀਤਦੇ ਜਾ ਰਹੇ ਹਨ ਅਤੇ ਪੰਜਾਬ ਅਤੇ ਹਰਿਆਣਾ ਭਰ ਵਿੱਚ ਕਿਸਾਨਾਂ ਦਾ ਵਿਰੋਧ ਲਗਤਾਰ ਵਧ ਰਿਹਾ ਹੈ। ਇਸ ਮੌਕੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ 2020-21 ਦੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਇੱਕ ਚਿਹਰਾ ਰਹੇ ਸੁਨੀਲ ਜਾਖੜ ਹੁਣ ਕਿਸਾਨਾਂ ਦੀਆਂ ਮੰਗਾਂ ਉੱਤੇ ਗ਼ਾਇਬ ਨਜ਼ਰ ਆ ਰਹੇ ਹਨ ਜਿਸ ਦਾ ਸਿੱਧਾ-ਸਿੱਧਾ ਕਾਰਨ ਤਾਂ ਇਹੀ ਜਾਪ ਰਿਹਾ ਹੈ ਕਿ ਪਹਿਲਾਂ ਕਾਂਗਰਸ ਦੇ ਪ੍ਰਧਾਨ ਸਨ ਤੇ ਹੁਣ ਇਸ ਵੇਲੇ ਉਨ੍ਹਾਂ ਕੋਲ ਪੰਜਾਬ ਭਾਜਪਾ ਦਾ ਕਮਾਂਡ ਹੈ ਤੇ ਉਸ ਮੌਕੇ ਉਹ ਕਿਸਾਨਾਂ ਦੇ ਹੱਕ ਵਿੱਚ ਬੋਲ ਕੇ ਆਪਣੀ ਪ੍ਰਧਾਨਗੀ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ।


ਪੰਜਾਬ ਦੇ ਭਾਜਪਾ ਨੇਤਾਵਾਂ ਨੇ ਹੁਣ ਤੱਕ ਇਸ ਮੁੱਦੇ 'ਤੇ ਅਤੇ ਨਾਲ ਹੀ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਭੂਮਿਕਾ 'ਤੇ ਚੁੱਪੀ ਧਾਰੀ ਰੱਖੀ ਹੈ। ਹਾਲਾਂਕਿ ਉਹ ਖੁੱਲ੍ਹ ਕੇ ਭਾਰਤੀ ਜਨਤਾ ਦੇ ਪਾਰਟੀ ਦੇ ਹੱਕ ਵਿੱਚ ਵੀ ਨਹੀਂ ਬੋਲ ਰਹੇ ਹਨ। ਜਦੋਂ ਕਿ ਪਿਛਲੇ ਅੰਦੋਲਨ ਵੇਲੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਅਖੀਰ ਤੱਕ ਪਾਰਟੀ ਦੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਬੋਲਦੇ ਰਹੇ, ਬੇਸ਼ੱਕ ਉਨ੍ਹਾਂ ਦਾ ਵਿਰੋਧ ਹੋਇਆ ਤੇ ਕਈ ਥਾਵਾਂ ਉੱਤੇ ਕੁੱਟ ਵੀ ਖਾਣੀ ਪਈ ਪਰ ਇਸ ਵੇਲੇ ਜਿਨ੍ਹਾਂ ਲੀਡਰਾਂ ਕੋਲ ਭਾਜਪਾ ਦੀ ਕਮਾਂਡ ਹੈ ਉਨ੍ਹਾਂ ਦੀ ਹਰ ਪਾਸੇ ਤੋਂ ਧਾਰੀ ਹੋਈ ਚੁੱਪੀ ਵਿਰੋਧੀਆਂ ਤੇ ਆਪਣਿਆਂ ਦੀਆਂ ਅੱਖਾਂ ਵਿੱਚ ਰੜਕ ਰਹੀ ਹੈ।


ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਪਾਰਟੀ ਬਦਲਦੇ ਹੀ ਕਿਸਾਨਾਂ ਨੂੰ ਭੁੱਲੇ ਸੁਨੀਲ ਜਾਖੜ ਸਾਬ੍, ਕਿਸਾਨਾਂ ‘ਤੇ ਤਸ਼ੱਦਦ ਹੋ ਰਿਹਾ ਹੈ ਪਰ ਤੁਸੀਂ ਕਿੱਥੇ ਗਾਇਬ ਹੋ ਪ੍ਰਧਾਨ ਸਾਬ੍ਹ, ਕੋਈ ਤਾਂ ਹਾਅ ਦਾ ਨਾਅਰਾ ਮਾਰੋ ਆਪਣੇ ਆਕਾ ਕੋਲ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ






ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਕਿਸੇ ਵੇਲੇ ਉਨ੍ਹਾਂ ਦੇ ਕਰੀਬੀ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਤੰਜ ਕਸਦਿਆਂ ਪੁੱਛਿਆ ਹੈ ਕਿ ਕਿੱਥੇ ਹੋ ਤੁਸੀਂ, ਪੁੱਛਦਾ ਹੈ ਕਿਸਾਨ ਕਿੱਥੇ ਹੋ ਤੁਸੀਂ