Akali Dal Crisis: ਸ਼੍ਰੋਮਣੀ ਅਕਾਲੀ ਦਲ ਸੰਕਟ ਗਹਿਰਾ ਗਿਆ ਹੈ। ਸੁਖਬੀਰ ਬਾਦਲ ਵੱਲੋਂ ਕੁਝ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢਣ ਮਗਰੋਂ ਅੱਜ ਬਾਗੀ ਧੜੇ ਨੇ ਵੱਡਾ ਐਲਾਨ ਕਰ ਦਿੱਤਾ ਹੈ। ਬਾਗੀ ਧੜੇ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ ਤੇ ਇਸ ਲਈ ਜਲਦ ਹੀ ਸੈਸ਼ਨ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ। ਬਾਗੀ ਧੜੇ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਬਤੌਰ ਸਰਪ੍ਰਸਤ ਸੁਖਬੀਰ ਬਾਦਲ ਨੂੰ ਤਲਬ ਕਰਨਗੇ।


 



ਇਸ ਦੇ ਨਾਲ ਹੀ ਬਾਗੀ ਧੜੇ ਨੇ ਉਨ੍ਹਾਂ ਖਿਲਾਫ ਅਨੁਸ਼ਾਸਨ ਕਮੇਟੀ ਦਾ ਆਇਆ ਫੈਸਲਾ ਰੱਦ ਕਰ ਦਿੱਤਾ ਹੈ। ਬਾਗੀ ਧੜੇ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਸੰਵਿਧਾਨ ਦੇ ਖਿਲਾਫ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਹਾਲੇ ਵੀ ਸਾਰੇ ਮੈਂਬਰ ਕਾਇਮ ਹਨ।



ਬਾਗੀ ਧੜੇ ਦੇ ਲੀਡਰਾਂ ਨੇ ਕਿਹਾ ਕਿ ਸਾਰਾ ਕੁਝ ਸੰਵਿਧਾਨ ਦੇ ਖਿਲਾਫ ਹੋ ਰਿਹਾ.ਹੈ। ਸੁਖਬੀਰ ਬਾਦਲ ਨੂੰ ਕੋਈ ਹੱਕ ਨਹੀਂ ਕਿ ਕਿਸੇ ਨੂੰ ਪਾਰਟੀ ਵਿੱਚੋਂ ਕੱਢ ਸਕੇ। ਅਸੀਂ ਅਨੁਸ਼ਾਸਨ ਕਮੇਟੀ ਦਾ ਫੈਸਲਾ ਰੱਦ ਕਰਦੇ ਹਾਂ। ਜਲਦ ਸੈਸ਼ਨ ਬੁਲਾ ਕੇ ਅਗਲੀ ਕਮੇਟੀ ਬਣਾਵਾਂਗੇ। ਸੁਖਬੀਰ ਹੁਣ ਪ੍ਰਧਾਨਗੀ ਦੇ ਲਾਇਕ ਨਹੀਂ ਰਿਹਾ। ਕੋਈ ਵੀ ਸੁਖਬੀਰ ਬਾਦਲ ਨੂੰ ਪਸੰਦ ਨਹੀਂ ਕਰਦਾ। ਇਹ ਫੈਸਲਾ ਬਤੌਰ ਸਰਪ੍ਰਸਤ ਸੁਖਦੇਵ ਢੀਂਡਸਾ ਨੇ ਲਿਆ ਹੈ।



ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੁਝ ਲੀਡਰਾਂ ਨੂੰ ਪਾਰਟੀ 'ਚੋਂ ਕੱਢਣ ਦਾ ਫੈਸਲਾ ਰੱਦ ਕਰਦੇ ਹਾਂ। ਅੱਠ ਮੈਂਬਰ ਪਾਰਟੀ 'ਚ ਕਾਇਮ ਹਨ। ਅਨੁਸ਼ਾਸਨੀ ਕਮੇਟੀ ਦਾ ਫੈਸਲਾ ਗ਼ੈਰ ਸੰਵਿਧਾਨਕ ਹੈ। ਸਾਡੇ ਕੋਲ 26 ਜੂਨ 2024 ਦਾ ਕੋਈ ਨੋਟਿਸ ਨਹੀਂ ਆਇਆ। ਢੀਂਡਸਾ ਨੇ ਕਿਹਾ ਕਿ ਅਸੀਂ ਕੁਰਬਾਨੀਆਂ ਕੀਤੀਆਂ, ਅਸੀਂ ਜੇਲ੍ਹ 'ਚ ਗਏ, ਮੋਰਚੇ ਲੜ੍ਹੇ ਪਰ ਸੁਖਬੀਰ ਬਾਦਲ ਨੇ ਕੀ ਕੀਤਾ?


 



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।