ਅਕਾਲੀ ਦਲ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਇਹ ਪੈਸੇ ਜਾਰੀ ਕਰ ਚੁੱਕੀ ਹੈ ਪਰ ਕਾਲਜਾਂ ਵਿੱਚ ਇਸ ਦੇ ਪੈਸੇ ਪਹੁੰਚ ਨਹੀਂ ਰਹੇ। ਇਸ ਕਰਕੇ ਹੁਣ ਬੱਚਿਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਯੂਨੀਵਰਸਿਟੀ ਸਮੇਤ ਕਈ ਕਾਲਜਾਂ ਨੇ ਤਾਂ ਬੱਚਿਆਂ ਦੀਆਂ ਡਿਗਰੀਆਂ ਵੀ ਰੋਕ ਲਈਆਂ ਸਨ।
ਅਕਾਲੀ ਦਲ ਨੇ ਕਮਿਸ਼ਨ ਕੋਲ ਪੰਜਾਬ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਦੇ ਪੈਸੇ ਨਾ ਹੋਣ ਕਰਕੇ ਬੱਚਿਆਂ ਦੀਆਂ ਡਿਗਰੀਆਂ ਰੋਕਣ ਦਾ ਮੁੱਦਾ ਵੀ ਚੁੱਕਿਆ। ਵਫਦ ਨੇ ਕਿਹਾ ਕਿ ਜੋ ਅਫ਼ਸਰ ਇਨ੍ਹਾਂ ਫੰਡਾਂ ਨੂੰ ਡਾਇਵਰਟ ਕਰਨ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਵੀ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ।