ਯਾਦ ਰਹੇ ਬਰਾੜ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਹਨ। ਪਿਛਲੇ ਕਾਫੀ ਸਮੇਂ ਤੋਂ ਉਹ ਸਿਆਸਤ ’ਚ ਹਾਸ਼ੀਏ ’ਤੇ ਚਲੇ ਗਏ ਸੀ। ਬਰਾੜ ਹੁਣ ਆਪਣੀ ਸਿਆਸੀ ਪਾਰੀ ਨਵੇਂ ਸਿਰਿਉਂ ਕੱਟੜ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨਾਲ ਸ਼ੁਰੂ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਬਰਾੜ ਨੇ ਕਾਂਗਰਸ ’ਚ ਸ਼ਮੂਲੀਅਤ ਲਈ ਪੂਰੀ ਵਾਹ ਲਾਈ ਪਰ ਗੱਲ ਨਹੀਂ ਬਣੀ।
ਇਹ ਵੀ ਚਰਚਾ ਹੈ ਕਿ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਲੀਡਰਸ਼ਿਪ ਦੇ ਵੀ ਸੰਪਰਕ ਵਿੱਚ ਸਨ। ਚਰਚਾ ਸੀ ਕਿ ਉਹ ਇਨ੍ਹਾਂ ਪਾਰਟੀਆਂ ਵਿੱਚ ਸ਼ਾਮਲ ਹੋ ਕੇ ਚੋਣ ਲੜ ਸਕਦੇ ਹਨ ਪਰ ਅਚਾਨਕ ਬਰਾੜ ਨੇ ਕਿਸੇ ਵੇਲੇ ਆਪਣੇ ਕੱਟੜ ਵਿਰੋਧੀ ਰਹੇ ਬਾਦਲਾਂ ਨਾਲ ਹੱਥ ਮਿਲ ਲਿਆ।
ਦਿਲਚਸਪ ਹੈ ਕਿ ਬਰਾੜ ਦੀ ਸਿੱਧੀ ਟੱਕਰ ਬਾਦਲ ਪਰਿਵਾਰ ਨਾਲ ਹੀ ਰਹੀ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਖਿਲਾਫ ਕਈ ਵਾਰ ਚੋਣ ਲੜੀ ਹੈ। ਉਨ੍ਹਾਂ ਨੇ ਇੱਕ ਵਾਰ ਸੁਖਬੀਰ ਬਾਦਲ ਨੂੰ ਹਰਾਇਆ ਵੀ ਸੀ। ਬਰਾੜ ਸਭ ਤੋਂ ਵੱਖ ਬਾਦਲਾਂ ਖਿਲਾਫ ਹੀ ਬੋਲਦੇ ਸੀ। ਬੇਅਦਬੀ ਤੇ ਗੋਲੀ ਕਾਂਡ ਵਿੱਚ ਵੀ ਉਹ ਬਾਦਲਾਂ ਨੂੰ ਨਿਸ਼ਾਨੇ 'ਤੇ ਲੈਂਦੇ ਰਹੇ ਹਨ। ਉਹ ਕਈ ਵਾਰ ਬਰਗਾੜੀ ਮੋਰਚੇ ਵਿੱਚ ਵੀ ਸ਼ਾਮਲ ਹੋਏ। ਹੁਣ ਬਰਾੜ ਨੇ ਉਸੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ।