ਜਲੰਧਰ: ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦਾ ਮਾਮਲਾ ਫਿਰ ਵਿਵਾਦਾਂ ਵਿੱਚ ਆ ਗਿਆ ਹੈ। ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਡੀਐਨਏ ਟੈਸਟ ਕਰਕੇ ਰਿਪੋਰਟ ਮੰਗੀ ਹੈ।

ਦਲਬੀਰ ਕੌਰ 'ਤੇ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਸਰਬਜੀਤ ਦੀ ਅਸਲ ਭੈਣ ਨਹੀਂ। ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਲਿਖਿਆ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਐਕਸ਼ਨ ਲਿਆ ਜਾਵੇ ਤੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਵਿਭਾਗ ਦੀ ਚਿੱਠੀ ਮੁਤਾਬਿਕ ਮਹਾਰਾਸ਼ਟਰ ਦੇ ਰਹਿਣ ਵਾਲੇ ਪ੍ਰਦੀਪ ਨਾਂ ਦੇ ਵਿਅਕਤੀ ਨੇ ਸੱਚ ਸਾਹਮਣੇ ਲਿਆਉਣ ਵਾਸਤੇ ਦਲਬੀਰ ਕੌਰ ਦੇ ਡੀਐਨਏ ਟੈਸਟ ਦੀ ਮੰਗ ਕੀਤੀ ਹੈ।

ਉੱਧਰ, ਦਲਬੀਰ ਕੌਰ ਦਾ ਇਸ ਬਾਰੇ ਕਹਿਣਾ ਹੈ ਕਿ ਇਹ ਇੱਕ ਰੁਟੀਨ ਚਿੱਠੀ ਹੈ। ਪੁਲਿਸ ਜਾਂ ਹੋਰ ਕਿਸੇ ਵਿਭਾਗ ਨੇ ਉਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਉਨ੍ਹਾਂ ਦਾ ਲੁਧਿਆਣਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਨਾਲ ਕੋਰਟ ਕੇਸ ਚੱਲ ਰਿਹਾ ਹੈ। ਇਸ ਕਰਕੇ ਬਲਜਿੰਦਰ ਕੌਰ ਇਹ ਸਾਰਾ ਕੁਝ ਕਰਵਾ ਰਹੀ ਹੈ।

ਦੇਖੋ ਚਿੱਠੀ-