ਭੁਵਨੇਸ਼ਵਰ: ਪਿਛਲੇ ਦਿਨੀਂ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹੈਲੀਕਾਪਟਰ ਜਾਂਚਣ ਦੇ ਮਾਮਲੇ ਵਿੱਚ ਆਈਏਐਸ ਅਧਿਕਾਰੀ ਨੂੰ ਮੁਅੱਤਲ ਕੀਤੇ ਜਾਣ ਮਗਰੋਂ ਮੋਦੀ ਦੇ ਮੰਤਰੀ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ। ਪਰ ਪੈਟਰੋਲੀਅਮ  ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਸੇ ਕਾਰਵਾਈ ਦੀ ਬਜਾਇ ਆਪ ਮੈਦਾਨ ਵਿੱਚ ਕੁੱਦ ਪਏ ਤੇ ਹੈਲੀਕਾਪਟਰ ਫੋਲਣ ਵਾਲੇ ਪੁਲਿਸ ਅਧਿਕਾਰੀਆਂ 'ਤੇ ਖ਼ੂਬ ਵਰ੍ਹੇ।


ਮੰਗਲਵਾਰ ਵਾਲੇ ਦਿਨ ਜਦ ਪ੍ਰਧਾਨ ਓਡੀਸ਼ਾ ਦੇ ਸੰਬਲਪੁਰ ਪਹੁੰਚਣ 'ਤੇ ਉਨ੍ਹਾਂ ਦੇ ਹੈਲੀਕਾਪਟਰ ਦੀ ਜਾਂਚ ਕਰਨ ਲਈ ਉੱਡਣ ਦਸਤੇ ਦੇ ਮੈਂਬਰ ਪਹੁੰਚੇ। ਪ੍ਰਧਾਨ ਨੇ ਉਨ੍ਹਾਂ ਤੋਂ ਜਾਂਚ ਦੇ ਕਾਗ਼ਜ਼ਾਤ ਮੰਗੇ ਅਤੇ ਮਾਮਲਾ ਭਖ਼ ਗਿਆ। ਉਨ੍ਹਾਂ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣਾ ਸੀ। ਇਹ ਸਾਰੀ ਘਟਨਾ ਵੀਡੀਓ ਵਿੱਚ ਕੈਦ ਹੋ ਗਈ।

ਤੈਸ਼ ਵਿੱਚ ਆਏ ਪ੍ਰਧਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਬੀਜੂ ਜਨਤਾ ਦਲ ਦੇ ਬੁਲਾਰੇ ਡਾ. ਸਸਮਿਤ ਪਾਤਰਾ ਨੇ ਇਸ ਘਟਨਾ ਦੀ ਵੀਡੀਓ ਨੂੰ ਆਪਣੇ ਟਵਿੱਟਰ 'ਤੇ ਵੀ ਸਾਂਝਾ ਕੀਤਾ ਹੈ ਤੇ ਸਵਾਲ ਚੁੱਕਿਆ ਹੈ ਕਿ ਉਹ ਸੂਟਕੇਸ ਵਿੱਚ ਕੀ ਲੈ ਕੇ ਜਾ ਰਹੇ ਸਨ।

ਦੇਖੋ ਵੀਡੀਓ-