Sri muktsar sahib news: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਮਿੱਟੀ ਦਾ ਤੇਲ ਵੇਚਣ ਦਾ ਆਰੋਪ ਲਾਉਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਦਾਲਤ ਵਿਚ ਮੰਗੀ ਮੁਆਫੀ।


ਅੱਜ ਅਦਾਲਤ ਵਿੱਚ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੁਆਫੀ ਮੰਗੀ ਹੈ ਅਤੇ ਜਜ ਸਾਹਿਬ ਨੇ ਮਾਮਲੇ ਵਿੱਚ ਰਾਜੀਨਾਮਾ ਕਰਵਾਇਆ ਹੈ। ਅੱਗੇ ਤੋਂ ਭਵਿੱਖ ਵਿੱਚ ਇਸ ਦਾ ਧਿਆਨ ਰੱਖਿਆ ਜਾਵੇਗਾ।


ਦੱਸ ਦਈਏ ਅਕਾਲੀ ਦਲ ਦੇ ਨੇਤਾ ਅਤੇ ਗਿੱਦੜਬਾਹਾ ਤੋ ਵਿਧਾਇਕ ਰਹੇ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਰੋੜਾਂ ਰੁਪਏ ਦਾ ਮਿਟੀ ਦਾ ਤੇਲ ਵੇਚਣ, ਸ਼ੈਲਰਾਂ ਵਿੱਚ ਘੋਟਾਲਾ ਕਰਨ ਅਤੇ ਕਿਸਾਨਾਂ ਦੀ ਲੁੱਟ ਕਰਨ ਦਾ ਆਰੋਪ ਲਾਇਆ ਸੀ।


ਇਹ ਵੀ ਪੜ੍ਹੋ: crime news: ਲੁਟੇਰੇ ਗ੍ਰਾਹਕ ਸੇਵਾ ਕੇਂਦਰ 'ਚੋਂ ਨਕਦੀ ਲੁੱਟ ਕੇ ਹੋਏ ਫਰਾਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ


ਇਸ ਸਬੰਧੀ ਅਦਾਲਤ ਵਿੱਚ ਮਾਣਹਾਨੀ ਦਾ ਮਾਮਲਾ ਚਲ ਰਿਹਾ ਸੀ। ਅੱਜ ਅਮਰਿਦੰਰ ਸਿੰਘ ਰਾਜਾ ਵੜਿੰਗ ਅਤੇ ਹਰਦੀਪ ਸਿੰਘ ਡਿੰਪੀ ਢਿਲੋਂ ਪੇਸ਼ ਹੋਏ ਸਨ। ਰਾਜਾ ਵੜਿੰਗ ਨੇ ਕਿਹਾ ਕਿ ਰਾਜਨੀਤੀ ਵਿਚ ਰੋਜ਼ਾਨਾ ਕੋਈ ਨਾ ਕੋਈ ਕਿਸੇ ‘ਤੇ ਕੁਝ ਵੀ ਬਿਆਨ ਦੇ ਦਿੰਦਾ ਹੈ, ਸਾਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸੀਂ ਸਿਆਸੀ ਵਿਰੋਧੀ ਹਾਂ ਸਾਡੇ ਵਿਚਾਰਾਂ ਦੇ ਮਤਭੇਦ ਹਨ ਪਰ ਸਾਡੀ ਕੋਈ ਦੁਸ਼ਮਣੀ ਨਹੀ ਹੈ।


ਸਾਨੂੰ ਸਾਰੇ ਸਿਆਸਤਦਾਨਾ ਨੂੰ ਸਟੇਜ ‘ਤੇ ਚੜ੍ਹਨ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਤੋਲ ਮੋਲ ਲੈਣਾ ਚਾਹੀਦਾ ਹੈ ਅਤੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਅਸੀਂ ਸਾਰੇ ਰਾਜਨੀਤੀ ਕਰਨ ਆਏ ਹਾਂ, ਐਵੇਂ ਕਿਸੇ ਨੂੰ ਨਿਚਾ ਵਿਖਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੈਂ ਖ਼ੁਦ ਆਪਣੇ ਸੁਭਾਅ ਵਿੱਚ ਰੋਜ਼ਾਨਾ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ। ਤਹਿਜੀਬ ਅਤੇ ਤਾਲੀਮ ਵਿਚ ਸੁਧਾਰ ਲਿਆਉਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Sri fatehgarh sahib news: ਜਗਲੀ ਜੀਵ ਦੀ ਚਮੜੀ ਦਾ ਵਪਾਰ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, 2 ਦਿਨ ਦਾ ਰਿਮਾਂਡ ਕੀਤਾ ਹਾਸਲ