ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ 10 ਵਿੱਚੋਂ ਸਿਰਫ ਦੋ ਸੀਟਾਂ ਜਿੱਤਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਮਗਰੋਂ ਅੱਜ ਪਹਿਲੀ ਵਾਰ ਬੈਠਕ ਕੀਤੀ। ਆਪਣੀ ਸਿਆਸੀ ਭਾਈਵਾਲ ਭਾਰਤੀ ਜਨਤਾ ਪਾਰਟੀ ਦਾ ਵਧਦਾ ਪ੍ਰਭਾਵ ਤੇ ਸਾਬਕਾ ਅਕਾਲੀ ਆਗੂ ਮਨਜੀਤ ਸਿੰਘ ਜੀਕੇ ਵੱਲੋਂ ਲਾਏ ਦੋਸ਼ਾਂ ਮਗਰੋਂ ਅਕਾਲੀ ਦਲ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ।
ਕਮੇਟੀ ਦੇ ਮੈਂਬਰ ਤੋਤਾ ਸਿੰਘ, ਡਾ. ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਤੇ ਮਨਜਿੰਦਰ ਸਿੰਘ ਸਿਰਸਾ ਹਨ। ਅਕਾਲੀ ਦਲ, ਭਾਜਪਾ ਤੋਂ ਉਸ ਦੇ ਜਥੇਬੰਦਕ ਢਾਂਚੇ ਦੀ ਸੇਧ ਲੈਂਦਿਆਂ ਆਪਣੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗਾ। ਖ਼ਬਰਾਂ ਹਨ ਕਿ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਭਾਜਪਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਧੇਰੇ ਸੀਟਾਂ ਦੀ ਮੰਗ ਕਰ ਸਕਦੀ ਹੈ। ਮੀਟਿੰਗ ਮੌਕੇ ਪਾਰਟੀ ਆਗੂਆਂ ਵਿਚਕਾਰ ਕਾਫੀ ਬਹਿਸ ਵੀ ਹੋਈ।
ਅਕਾਲੀ ਲੀਡਰਾਂ ਦਾ ਮੰਨਣਾ ਹੈ ਕਿ ਵੋਟਾਂ ਵਿੱਚ ਸਿਰਫ ਬਾਦਲ ਪਰਿਵਾਰ ਜਿੱਤਿਆ ਹੈ ਪਰ ਪਾਰਟੀ ਹਾਰੀ ਹੈ। ਇੱਕ ਸੀਨੀਅਰ ਲੀਡਰ ਨੇ ਇੱਥੋਂ ਤਕ ਕਹਿ ਦਿੱਤਾ ਕਿ ਪਾਰਟੀ ਦਾ ਜ਼ਿਆਦਾ ਧਿਆਨ ਬਠਿੰਡਾ ਤੇ ਫ਼ਿਰੋਜ਼ਪੁਰ ਸੀਟਾਂ 'ਤੇ ਹੀ ਵਧੇਰੇ ਰਿਹਾ। ਕੁਝ ਆਗੂ ਪਾਰਟੀ ਤੋਂ ਸਿੱਖ ਵੋਟਰਾਂ ਦੇ ਟੁੱਟਦੇ ਜਾਣ ਤੋਂ ਵੀ ਚਿੰਤਤ ਹਨ। ਉੱਧਰ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੌਸਲੇ ਵਿੱਚ ਹਨ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਵੋਟ ਫ਼ੀਸਦ 26.3 ਸੀ ਜਦਕਿ ਇਸ ਵਾਰ 27.4 ਫ਼ੀਸਦ ਵੋਟਾਂ ਅਕਾਲੀ ਦਲ ਹਿੱਸੇ ਆਈਆਂ ਹਨ।
ਲੋਕ ਸਭਾ ਚੋਣਾਂ ਮਗਰੋਂ ਪੀੜ੍ਹੀ ਥੱਲੇ ਸੋਟਾ ਫੇਰਨ ਲਈ ਪਹਿਲੀ ਵਾਰ ਜੁੜੇ ਅਕਾਲੀ
ਏਬੀਪੀ ਸਾਂਝਾ
Updated at:
05 Jun 2019 01:56 PM (IST)
ਖ਼ਬਰਾਂ ਹਨ ਕਿ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਭਾਜਪਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਧੇਰੇ ਸੀਟਾਂ ਦੀ ਮੰਗ ਕਰ ਸਕਦੀ ਹੈ। ਮੀਟਿੰਗ ਮੌਕੇ ਪਾਰਟੀ ਆਗੂਆਂ ਵਿਚਕਾਰ ਕਾਫੀ ਬਹਿਸ ਵੀ ਹੋਈ।
- - - - - - - - - Advertisement - - - - - - - - -