ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਚੋਣਾਂ ਤੋਂ ਬਾਅਦ ਭਾਰ ਘਟਾਉਣ ਵਿੱਚ ਰੁੱਝੇ ਹੋਏ ਹਨ। ਸੁਖਬੀਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ। ਉਨ੍ਹਾਂ ਪਿਛਲੇ ਡੇਢ ਮਹੀਨਿਆਂ ਦੌਰਾਨ ਆਪਣਾ ਅੱਠ ਕਿੱਲੋ ਤੋਂ ਵੱਧ ਵਜ਼ਨ ਘਟਾ ਲਿਆ ਹੈ।
ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਮੁਤਾਬਕ ਫ਼ਿਰੋਜ਼ਪੁਰ ਦੇ 56 ਸਾਲਾ ਸੁਖਬੀਰ ਹਾਲੇ ਵੀ 100 ਕਿੱਲੋ ਤੋਂ ਵੱਧ ਵਜ਼ਨੀ ਹਨ, ਪਰ ਉਹ ਆਪਣਾ ਭਾਰ ਘਟਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਵਿੱਚ ਡਾਈਟ ਚਾਰਟ ਨੂੰ ਪੂਰੀ ਸਖ਼ਤਾਈ ਨਾਲ ਮੰਨਣਾ ਤੇ ਵਰਜਿਸ਼ ਕਰਨਾ ਸ਼ਾਮਲ ਹੈ।
ਇਹ ਵੀ ਪਤਾ ਲੱਗਾ ਹੈ ਕਿ ਹਰਸਿਮਰਤ ਬਾਦਲ ਨੇ ਵੀ ਚੋਣਾਂ ਤੋਂ ਬਾਅਦ ਆਪਣਾ ਵਜ਼ਨ ਢਾਈ ਕਿੱਲੋ ਤਕ ਘੱਟ ਕਰ ਲਿਆ ਹੈ। ਉਹ ਵੀ ਡਾਈਟ ਪਲਾਨ ਦੇ ਹਿਸਾਬ ਨਾਲ ਆਪਣੀ ਖੁਰਾਕ ਲੈਂਦੇ ਹਨ, ਪਰ ਸੁਖਬੀਰ ਉਨ੍ਹਾਂ ਦੇ ਮੁਕਾਬਲੇ ਵੱਧ ਸਖ਼ਤਾਈ ਨਾਲ ਪਾਲਣਾ ਕਰਦੇ ਹਨ।
ਅਕਾਲੀ ਦਲ ਦੇ 'ਹੈਵੀ ਵੇਟ' ਲੀਡਰਾਂ ਨੇ ਘਟਾਇਆ ਵਜ਼ਨ
ਏਬੀਪੀ ਸਾਂਝਾ
Updated at:
08 Jul 2019 12:08 PM (IST)
56 ਸਾਲਾ ਸੁਖਬੀਰ ਹਾਲੇ ਵੀ 100 ਕਿੱਲੋ ਤੋਂ ਵੱਧ ਵਜ਼ਨੀ ਹਨ, ਪਰ ਉਹ ਆਪਣਾ ਭਾਰ ਘਟਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਵਿੱਚ ਡਾਈਟ ਚਾਰਟ ਨੂੰ ਪੂਰੀ ਸਖ਼ਤਾਈ ਨਾਲ ਮੰਨਣਾ ਤੇ ਵਰਜਿਸ਼ ਕਰਨਾ ਸ਼ਾਮਲ ਹੈ।
- - - - - - - - - Advertisement - - - - - - - - -